22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਲਾ, ਸਾਹਿਤ ਤੇ ਸੰਵੇਦਨਾਵਾਂ ਦਾ ਰੰਗੀਲਾ ਮੇਲਾ-ਸਾਹਿਤ ਕਲਸ਼ ਮਹਾਂਕੁੰਭ ਸਫ਼ਲਤਾ ਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 05-04-2026
ਪਠਾਨਕੋਟ, 4 ਅਪ੍ਰੈਲ (ਸੰਧੂ)-ਪਠਾਨਕੋਟ ਵਿਚ ਸਾਹਿਤ ਕਲਸ਼ ਵਲੋਂ ਆਯੋਜਿਤ ਦੋ ਦਿਨਾਂ 'ਸਾਹਿਤ ਕਲਸ਼ ਮਹਾਂਕੁੰਭ 2026' ਕਲਾ, ਸਾਹਿਤ ਅਤੇ ਸੰਵੇਦਨਾਵਾਂ ਦੇ ਰੰਗਾਂ ਨਾਲ ਭਰਪੂਰ ਢੰਗ ਨਾਲ ਸੰਪੰਨ ਹੋਇਆ | ਇਸ ਸਮਾਗਮ ਵਿਚ ਸੰਸਥਾਪਕ ਸਾਗਰ ਸੂਦ ਅਤੇ ਡਾ: ਨੀਰਜ ਭਾਰਦਵਾਜ (ਪਟਿਆਲਾ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਦਕਿ ਰੰਗਕਰਮੀ ਸ਼ਮੀ ਚੌਧਰੀ ਅਤੇ ਸਮਾਜਸੇਵੀ ਡੇਜ਼ੀ ਵਿਸ਼ੇਸ਼ ਵਜੋਂ ਹਾਜ਼ਰ ਰਹੇ | ਆਦਰਸ਼ ਭਾਰਤੀ ਮਹਾਂਵਿਦਿਆਲੇ ਦੇ ਪਿ੍ੰਸੀਪਲ ਕੁਲਦੀਪ ਗੁਪਤਾ ਅਤੇ ਸੱਭਿਆਚਾਰਕ ਵਿਭਾਗ ਮੁਖੀ ਡਾ: ਅਨਿਲ ਡੋਗਰਾ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ | ਪਠਾਨਕੋਟ ਸ਼ਾਖਾ ਦੇ ਪ੍ਰਧਾਨ ਡਾ: ਮਨੁ ਮਿਹਰਬਾਨ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੁਨੀਸ਼ ਚੌਹਾਨ ਦੀ ਅਗਵਾਈ ਹੇਠ ਕਈ ਪ੍ਰਮੁੱਖ ਮੈਂਬਰਾਂ ਕਰਨਲ ਸਤੇਂਦੂ ਮਹਾਜਨ, ਰਵਿੰਦਰ ਮਹਾਜਨ, ਰਿਤੇਸ਼ ਮਹਾਜਨ, ਡਾ: ਬਿ੍ਜਭੂਸ਼ਣ ਸ਼ਰਮਾ, ਵਿਕਾਸ ਗੁਪਤਾ, ਨਿਪੁਣ ਮਹਾਜਨ ਅਤੇ ਗੌਤਮ ਮਹਾਜਨ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਮਹਾਨ ਸ਼ਾਇਰਾਂ ਦੇ ਕਲਾਮ ਨੂੰ ਪੇਂਟਿੰਗ ਰਾਹੀਂ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ | ਪ੍ਰੋਜੈਕਟ ਚੇਅਰਮੈਨ ਮਨੀਸ਼ ਚੌਹਾਨ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੈ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ ਹੈ | ਡਾ: ਅਨਿਲ ਡੋਗਰਾ ਅਤੇ ਸ਼ਮੀ ਚੌਧਰੀ ਨੇ ਵੀ ਵਿਦਿਆਰਥੀਆਂ ਦੀ ਕਲਾ ਦੀ ਭਰਪੂਰ ਸਰਾਹਨਾ ਕੀਤੀ | ਸਮਾਗਮ ਦੌਰਾਨ ਉਰਦੂ ਸਾਹਿਤਕਾਰ ਰਾਜਿੰਦਰ ਨਾਥ ਰਹਿਬਰ ਦੀ ਜ਼ਿੰਦਗੀ ਅਤੇ ਰਚਨਾਵਾਂ ਨੂੰ ਵੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਮਨੁ ਸ਼ਰਮਾ, ਮਨੀਸ਼ ਚੌਹਾਨ, ਕਰਨਲ ਸਤੇਂਦੂ ਮਹਾਜਨ, ਗੌਤਮ ਮਹਾਜਨ, ਨਿਪੁਣ ਮਹਾਜਨ, ਡਾ: ਬਿ੍ਜਭੂਸ਼ਣ ਸ਼ਰਮਾ, ਰਵਿੰਦਰ ਮਹਾਜਨ, ਰਿਤੇਸ਼ ਮਹਾਜਨ, ਵਿਸ਼ਾਲ ਸ਼ਰਮਾ, ਰਾਜਨ ਗੁਪਤਾ, ਐਸ.ਡੀ. ਭੱਲਾ, ਸੋਨੀਆ ਭੱਲਾ ਸਮੇਤ ਕਈ ਪ੍ਰਮੁੱਖ ਵਿਅਕਤੀ ਅਤੇ ਵਿਦਿਆਰਥੀ ਮੌਜੂਦ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀਆਂ ਨੀਤੀਗਤ ਨਾਕਾਮੀਆਂ ਦਾ ਬੋਝ ਹਰ ਭਾਰਤੀ 'ਤੇ ਪੈ ਰਿਹਾ- ਅਮਿਤ ਵਿੱਜ ਅਗਲੀ ਖ਼ਬਰ ਖੱਡੀ ਪੁਲ 'ਤੇ ਫਲ-ਸਬਜ਼ੀਆਂ ਦੇ ਫੇਰੀ ਵਾਲਿਆਂ ਨੂੰ ਹਟਾਉਣ ਲਈ ਟ੍ਰੈਫਿਕ ਪੁਲਿਸ ਨੇ ਚਲਾਈ ਵਿਸ਼ੇਸ਼ ਮੁਹਿੰਮ
Ad Position 24