26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ ਵਧਦਾ ਕਾਫ਼ਲਾ ਭਵਿੱਖ ਲਈ ਸ਼ੁੱਭ ਸੰਕੇਤ- ਸੋਨੂੰ ਲੰਗਾਹ

Ad Position 21
No active advertisement
ਅਜੀਤ ਡੈਸਕ 06-04-2026
ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਕਲਾਨੌਰ 'ਚ ਮੀਟਿੰਗ ਉਪਰੰਤ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਗੱਲਬਾਤ ਕਰਦੇ ਹੋਏ | ਅਜੀਤ ਤਸਵੀਰ


ਕਲਾਨੌਰ, 5 ਅਪ੍ਰੈਲ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਮਰਹੂਮ ਸ: ਜਸਵੰਤ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਇੰ. ਸੁਰਿੰਦਰ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ 'ਚ ਸਿਟੀ ਪ੍ਰਧਾਨ ਸ: ਰਣਜੀਤ ਸਿੰਘ ਤੋਂ ਇਲਾਵਾ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਸ: ਸੁਖਜਿੰਦਰ ਸਿੰਘ ਲੰਗਾਹ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਪਾਰਟੀ ਦੀ ਮਜ਼ਬੂਤੀ ਲਈ ਭਵਿੱਖ ਦੀ ਗਤੀਵਿਧੀ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਰਣਨੀਤੀ ਤਿਆਰ ਕੀਤੀ ਗਈ | ਸੋਨੂੰ ਲੰਗਾਹ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮੀਟਿੰਗ 'ਚ ਅਪੀਲ ਕੀਤੀ ਕਿ ਸ: ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ 'ਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ 'ਚ ਲੋਕਾਂ ਦਾ ਹੋ ਰਿਹਾ ਆਪ ਮੁਹਾਰੇ ਇਕੱਠ ਭਵਿੱਖ ਲਈ ਸ਼ੁਭ ਸੰਕੇਤ ਹੈ ਅਤੇ ਉਹ ਪਾਰਟੀ ਦੀ ਸੋਚ ਨਾਲ ਜੁੜਨ ਵਾਲੇ ਲੋਕਾਂ ਦੇ ਦੁੱਖ-ਸੁੱਖ 'ਚ ਭਾਈਵਾਲ ਹੋਣ | ਸੋਨੂੰ ਲੰਗਾਹ ਨੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਤੋਂ ਸੂਬਾ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਪੰਜਾਬ ਦੇ ਭਲੇ ਲਈ ਸੋਚਣ ਵਾਲੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਤੀ ਲਗਾਵ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ: ਬਾਦਲ ਦੀ ਪੰਜਾਬ ਪ੍ਰਤੀ ਭਵਿੱਖ ਦੀ ਸੁਚਾਰੂ ਸੋਚ ਪੰਜਾਬ ਬਚਾਉਣ 'ਚ ਸਹਾਇਕ ਹੋਵੇਗੀ ਅਤੇ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਵੇਗੀ | ਇਸ ਮੌਕੇ 'ਤੇ ਸਿਟੀ ਪ੍ਰਧਾਨ ਰਣਜੀਤ ਸਿੰਘ, ਇੰਸ. ਸੁਰਿੰਦਰ ਸਿੰਘ ਕਾਹਲੋਂ, ਪੀ.ਏ. ਤੇਜਬੀਰ ਸਿੰਘ ਦਿਓਲ, ਸਰਕਲ ਜਥੇ. ਸੁਖਵਿੰਦਰ ਸਿੰਘ ਪਕੀਵਾਂ, ਗੁਰਜਿੰਦਰ ਸਿੰਘ ਅਠਵਾਲ, ਤਰਸੇਮ ਸਿੰਘ ਬਸਤੀ ਬਾਜੀਗਰ, ਬਲਜੀਤ ਸਿੰਘ ਸਿੱਧੂ, ਕੁਲਵੰਤ ਸਿੰਘ ਭਿੰਡਰ, ਰਜਵੰਤ ਸਿੰਘ ਮੱਲ੍ਹੀ, ਅਸ਼ੋਕ ਮਾਹਲਾ, ਦਲਜੀਤ ਸਿੰਘ ਸੱਭਰਵਾਲ, ਹਰਭਜਨ ਸਿੰਘ ਆਕੀਮਾਛੀ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਆਕੀਮਾਛੀ, ਜਥੇ. ਟਹਿਲ ਸਿੰਘ ਖੰਗੂੜਾ ਵੀ ਹਾਜ਼ਰ ਰਹੇ |
5ਬੀਟੀਐਲ06

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਦੀ ਫ਼ਸਲ ਦੌਰਾਨ ਜ਼ਿਲ੍ਹੇ ਵਿਚ ਕੋਈ ਹੜਤਾਲ ਨਹੀਂ ਕੀਤੀ ਜਾਵੇਗੀ - ਜ਼ਿਲ੍ਹਾ ਪ੍ਰਧਾਨ ਘਣ... ਅਗਲੀ ਖ਼ਬਰ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਸਾਹਮਣੇ 18 ਨੰੂ ਦਿੱਤਾ ਜਾਵੇਗਾ ਧਰਨਾ-ਸੁਰਿੰਦਰ ਪੱਪੂ
Ad Position 24