26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਿਜਲੀ ਮੰਤਰੀ ਪੰਜਾਬ ਦੀ ਕੋਠੀ ਸਾਹਮਣੇ 18 ਨੰੂ ਦਿੱਤਾ ਜਾਵੇਗਾ ਧਰਨਾ-ਸੁਰਿੰਦਰ ਪੱਪੂ

Ad Position 21
No active advertisement
ਅਜੀਤ ਡੈਸਕ 06-04-2026

ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰ: 56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨ ਨਹੀਂ ਰਹੀ | ਜਿਸ ਕਰਕੇ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਪੈਨਸ਼ਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਪੈਨਸ਼ਨਰਾਂ ਵਲੋਂ ਕਰੋ ਜਾਂ ਮਰੋ ਦੀ ਨੀਤੀ ਤਹਿਤ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਸੂਬਾ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਵਲੋਂ 4 ਅਪ੍ਰੈਲ ਨੰੂ ਸਟੇਟ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਕਰਕੇ 28 ਮਾਰਚ ਦਾ ਬਿਜਲੀ ਮੰਤਰੀ ਦੀ ਕੋਠੀ ਸਾਹਮਣੇ ਦਿੱਤਾ ਜਾਣ ਵਾਲਾ ਧਰਨਾ ਜੋ ਮੈਨੇਜਮੈਂਟ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਸੀ | ਪਰ ਹੁਣ ਉਹ ਧਰਨਾ 18 ਅਪ੍ਰੈਲ ਨੰੂ ਬਿਜਲੀ ਮੰਤਰੀ ਦੀ ਕੋਠੀ ਸਾਹਮਣੇ ਦਿੱਤਾ ਜਾਵੇਗਾ, ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਮੰਗਾਂ ਮੰਨਣ ਤੋਂ ਭੱਜ ਗਈ ਹੈ | ਸ੍ਰੀ ਪੱਪੂ ਨੇ ਦੱਸਿਆ ਕਿ 18 ਅਪ੍ਰੈਲ ਦੇ ਧਰਨੇ ਨੰੂ ਕਾਮਯਾਬ ਕਰਨ ਲਈ 6 ਅਪ੍ਰੈਲ ਤੋਂ 17 ਅਪ੍ਰੈਲ ਤੱਕ ਮੰਡਲ ਦਫ਼ਤਰਾਂ ਸਾਹਮਣੇ ਰੋਸ ਧਰਨੇ ਵੀ ਦਿੱਤੇ ਜਾਣਗੇ ਤਾਂ ਜੋ 18 ਅਪ੍ਰੈਲ ਦਾ ਧਰਨਾ ਸਫਲ ਕੀਤਾ ਜਾ ਸਕੇ | ਸ੍ਰੀ ਪੱਪੂ ਨੇ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਨੇ ਅਲਾਈਵ ਫਾਰਮ ਪਹਿਲਾਂ ਵਾਂਗ ਮੰਡਲ ਪੱਧਰ 'ਤੇ ਲੈਣ, ਜੀਵਨ ਪ੍ਰਣਾਮ ਤਹਿਤ ਆਨਲਾਈਨ ਦਾ ਫ਼ੈਸਲਾ ਰੱਦ ਨਾ ਕੀਤਾ, 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੰੂ ਛੇਵੇਂ ਪੇਅ ਕਮਿਸ਼ਨ ਦੀ ਸਿਫ਼ਾਰਿਸ਼ ਤਹਿਤ 2.45 ਫੈਕਟਰ ਦੀ ਬਜਾਏ 2.59 ਫੈਕਟਰ ਨਾਲ ਪੈਨਸ਼ਨ ਵਾਧਾ ਨਾ ਕੀਤਾ, ਪੈਨਸ਼ਨਰਾਂ ਨੰੂ ਬਿਜਲੀ ਰਿਆਇਤ ਨਾ ਦਿੱਤੀ, ਡੀ.ਏ ਦੀਆਂ 16 ਫ਼ੀਸਦੀ ਕਿਸ਼ਤਾਂ ਉਸ ਦਾ ਬਕਾਇਆ 18 ਅਪ੍ਰੈਲ ਤੋਂ ਪਹਿਲਾਂ ਜਾਰੀ ਨਾ ਕੀਤਾ ਤਾਂ 18 ਅਪ੍ਰੈਲ ਦੇ ਧਰਨੇ ਵਿਚ ਸੂਬਾ ਕਮੇਟੀ ਵਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ ਵਧਦਾ ਕਾਫ਼ਲਾ ਭਵਿੱਖ ਲਈ ਸ਼ੁੱਭ ਸੰਕੇਤ- ਸੋਨੂੰ ਲੰਗਾਹ ਅਗਲੀ ਖ਼ਬਰ ਚੋਰਾਂ ਨੇ ਨਵੀਂ ਬਣ ਰਹੀ ਇਮਾਰਤ 'ਚੋਂ ਲੱਖਾਂ ਦਾ ਸਾਮਾਨ ਕੀਤਾ ਚੋਰੀ
Ad Position 24