ਸਾਡੇ ਚਾਨਣ ਮੁਨਾਰੇ - ਸ੍ਰੀ ਐ ੱਮ.ਐ ੱਲ. ਪੁਰੀ ਸਕੂਲ ਅਸੂਲਾਂ 'ਤੇ ਚਲਦਿਆਂ ਬੱਚਿਆਂ ਦਾ ਭਵਿੱਖ ਉੱਜਵਲ ਕਰਨ ਲਈ ਸੰਜੀਦਾ ਰਹੇਗਾ-ਰਾਮ ਸਿੰਘ
ਅਜੀਤ ਡੈਸਕ
06-04-2026
ਕਲਾਨੌਰ, 5 ਅਪ੍ਰੈਲ (ਪੁਰੇਵਾਲ)-ਇਥੇ ਸਥਿਤ ਆਈ.ਸੀ.ਐੱਸ.ਸੀ. ਪੈਟਰਨ ਸ੍ਰੀ ਮਨੋਹਰ ਲਾਲ ਪੁਰੀ ਚਿਲਡ੍ਰਨ ਹਾਈ ਸਕੂਲ 'ਚ ਪ੍ਰਬੰਧਕ ਕਮੇਟੀ ਦੇ ਠਾਕੁਰ ਰਾਮ ਸਿੰਘ ਦੀ ਯੋਗ ਅਗਵਾਈ ਅਤੇ ਪਿ੍ੰਸੀਪਲ ਸ੍ਰੀ ਸੱਤਿਆ ਠਾਕੁਰ ਦੀ ਦੇਖ-ਰੇਖ ਹੇਠ ਨਰਸਰੀ ਤੋਂ 10ਵੀਂ ਜਮਾਤ 'ਚ ਦਾਖਲੇ ਚੱਲ ਰਹੇ ਹਨ | ਪਿ੍ੰ. ਸੱਤਿਆ ਠਾਕੁਰ ਨੇ ਦੱਸਿਆ ਕਿ ਦਾਖਲਿਆਂ ਲਈ ਬੱਚਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰ. ਠਾਕੁਰ ਨੇ ਦੱਸਿਆ ਕਿ ਸਕੂਲ 'ਚ ਨਰਸਰੀ ਵਿੰਗ ਦੇ ਬੱਚਿਆਂ ਲਈ ਸਕੂਲ ਵਲੋਂ ਆਧੁਨਿਕ ਤਕਨੀਕ ਨਾਲ ਪੜ੍ਹਾਈ ਕਰਵਾਉਣ ਲਈ ਡਿਜ਼ੀਟਲ ਪ੍ਰੋਜੈਕਟ ਸਥਾਪਿਤ ਕੀਤਾ ਗਿਆ ਸੀ, ਜੋ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ 'ਚ ਸਹਾਇਕ ਹੋਇਆ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਇਹ ਪੜ੍ਹਾਈ ਦੀ ਸਰਲ ਤਕਨੀਕ ਹੋਵੇਗੀ, ਜਿਸ 'ਚ ਬੱਚਿਆਂ ਦੇ ਮਾਤਾ-ਪਿਤਾ ਦੀ ਵੀ ਸ਼ਮੂਲੀਅਤ ਹੋਵੇਗੀ | ਪਿ੍ੰ. ਠਾਕੁਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਤਕਨੀਕ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਵੀ ਹੋਵੇਗੀ ਅਤੇ ਬੱਚਿਆਂ ਦੀ ਪੜ੍ਹਾਈ ਸਬੰਧੀ ਕਾਰਗੁਜਾਰੀ ਰੋਜ਼ਾਨਾ ਮਾਤਾ-ਪਿਤਾ ਤੱਕ ਵੀ ਪਹੁੰਚੇਗੀ | ਸੱਤਿਆ ਠਾਕੁਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਦਾ ਤਜਰਬਾ ਕਾਮਯਾਬ ਹੋਇਆ ਅਤੇ ਹੁਣ ਇਹ ਪ੍ਰੋਜੈਕਟ ਹੋਰਨਾਂ ਜਮਾਤਾਂ ਤੱਕ ਲਾਜ਼ਮੀ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਜਿੱਥੇ ਬੱਚਿਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉਥੇ ਮਾਨਸਿਕ ਵਿਕਾਸ ਲਈ ਕਈ ਤਰ੍ਹਾਂ ਦੇ ਮੁਕਾਬਲੇ ਤੇ ਸੱਭਿਆਚਾਰਕ ਸਮਾਗਮ ਵੀ ਬੱਚਿਆਂ ਦੇ ਮਨੋਰੰਜਨ ਲਈ ਕਰਵਾਏ ਜਾਂਦੇ ਹਨ | ਠਾਕੁਰ ਰਾਮ ਸਿੰਘ ਨੇ ਦੱਸਿਆ ਕਿ 6 ਅਪ੍ਰੈਲ 1975 ਨੂੰ ਹੋਂਦ 'ਚ ਆਏ ਸ੍ਰੀ ਐਮ.ਐਲ. ਪੁਰੀ ਚਿਲਡਨ ਮਿਡਲ ਸਕੂਲ ਲਈ ਫਖ਼ਰ ਵਾਲੀ ਗੱਲ ਰਹੀ ਕਿ ਪੱਕੇ ਤੌਰ 'ਤੇ 1993 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਰੈਕੋਗਨਾਈਜ਼ਡ ਅਤੇ ਐਫੀਲੀਏਟਡ ਹੈ | ਸ੍ਰੀ ਐਮ.ਐਲ. ਪੁਰੀ ਚਿਲਡ੍ਰਨ ਹਾਈ ਸਕੂਲ ਬੱਚਿਆਂ ਅਤੇ ਪਿਛਲੇ ਕਰੀਬ 5 ਦਹਾਕਿਆਂ ਤੋਂ ਸਕੂਲ ਵਲੋਂ ਤਰਾਸ਼ੇ ਬੱਚੇ ਸਿੱਖਿਆ ਪ੍ਰਾਪਤ ਕਰ ਕੇ ਉੱਚ ਤੇ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਹੁਣ ਪਿ੍ੰਸੀਪਲ ਸੱਤਿਆ ਠਾਕੁਰ ਯੋਗ ਤੇ ਤਜਰਬੇਕਾਰ ਅਧਿਆਪਕਾਂ ਦੀ ਮਿਹਨਤ ਨਾਲ ਆਈ.ਸੀ.ਐੱਸ.ਸੀ. ਪੈਟਰਨ 'ਤੇ ਬੱਚਿਆਂ ਨੂੰ ਅਜੋਕੇ ਸਮੇਂ ਦੀ ਸਿੱਖਿਆ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲ 'ਚ ਆਰਟ ਕਮਰਾ, ਸਮਾਰਟ ਜਮਾਤ, ਸਾਫ਼ ਤੇ ਸ਼ੁੱਧ ਪਾਣੀ, ਸੀ.ਸੀ.ਟੀ.ਵੀ. ਕੈਮਰੇ, ਸਾਇੰਸ ਲੈਬ, ਬੈੱਡਮਿੰਟਨ ਮੈਦਾਨ, ਨਰਸਰੀ ਦੇ ਬੱਚਿਆਂ ਲਈ ਖਿਡੌਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਠਾਕੁਰ ਪਰਿਵਾਰ ਨੇ ਕਿਹਾ ਕਿ ਉਹ ਸਿੱਖਿਆ ਦੇ ਮਾਮਲੇ 'ਚ ਕੋਈ ਵੀ ਸਮਝੌਤਾ ਨਹੀਂ ਕਰਨਗੇ ਅਤੇ ਮਿਆਰੀ ਸਿੱਖਿਆ ਲੋਕਾਂ ਦੀ ਪਹੁੰਚ ਤੱਕ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ |ਟੀਐਲ03