27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਿੰਡ ਖੁੰਡਾ ਤੋਂ ਸੇਵਾ ਮੁਕਤ ਜੇ.ਈ. ਸਤਨਾਮ ਸਿੰਘ ਸਾਥੀਆਂ ਸਮੇਤ 'ਆਪ' ਛੱਡ ਅਕਾਲੀ ਦਲ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-04-2026
ਧਾਰੀਵਾਲ, 5 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਖੁੰਡਾ ਤੋਂ ਮੈਂਬਰ ਪੰਚਾਇਤ ਹਰਵਿੰਦਰ ਕੌਰ ਦੇ ਪਤੀ ਸੇਵਾ ਮੁਕਤ ਜੇ.ਈ. ਸਤਨਾਮ ਸਿੰਘ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ | ਇਸ ਮੌਕੇ ਸ: ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਉਤਾਵਲੇ ਹਨ | ਇਸ ਮੌਕੇ ਦੀਪ ਮਾਨ ਖੁੰਡਾ ਹਲਕਾ ਇੰਚਾਰਜ ਆਈ.ਟੀ. ਵਿੰਗ, ਭਾਈ ਵੱਸਣ ਸਿੰਘ ਜਫ਼ਰਵਾਲ, ਜਗਦੀਸ਼ ਰਾਜ ਪੰਚ ਪਿੰਡ ਖੁੰਡਾ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਸ਼ੀਰਾ ਸਰਪੰਚ ਸਿੰਘਪੁਰ, ਸ਼ਹਿਰੀ ਪ੍ਰਧਾਨ ਆਸੂ ਪਹਿਲਵਾਨ, ਇੰਜ. ਜਤਿੰਦਰ ਸਿੰਘ ਜੇ.ਪੀ., ਸੁਰਜੀਤ ਸਿੰਘ ਫੌਜੀ, ਹਰਚਰਨ ਸਿੰਘ ਟੋਨਾ, ਅਰਸ਼ਦੀਪ ਸਿੰਘ ਥੇਹਤਿੱਖਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਪੰਨੂੰ ਵਲੋਂ ਸਾਥਣਾਂ ਸਮੇਤ ਪਿੰਡ ਮੁਰੀਦਕੇ ਵਿਚ ਮਹਿਲਾ ਵਿੰਗ ਦੀ ਮੀਟਿੰਗ ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਵਿਚ ਨਵੇਂ ਸੈਸ਼ਨ ਦਾ ਆਗਾਜ਼
Ad Position 24