ਪਠਾਨਕੋਟ, 6 ਅਪ੍ਰੈਲ (ਸੁਮਿਤ)- ਕੇ.ਡੀ.ਐਮ. ਪਬਲਿਕ ਸਕੂਲ ਪਠਾਨਕੋਟ ਵਿਖੇ ਤਾਈਕਵਾਂਡੋ ਚੈਂਪੀਅਨਸ਼ਿਪ 2026 ਦਾ ਦੂਜਾ ਦਿਨ ਸਫਲਤਾ ਪੂਰਵਕ ਸਮਾਪਤ ਹੋ ਗਿਆ | ਇਸ ਮੌਕੇ ਚੇਅਰਮੈਨ ਕੇ.ਡੀ.ਐਮ. ਪਬਲਿਕ ਸਕੂਲ ਨਵਦੀਪ ਸਿੰਘ ਜੰਮਵਾਲ, ਪਿ੍ੰਸੀਪਲ ਗੀਤਾ ਤੇ ਮੁੱਖ ਮਹਿਮਾਨ ਯੂਥ ਕਾਂਗਰਸ ਆਗੂ ਪੰਮੀ ਪਠਾਨੀਆ, ਯੁਵਾ ਭਾਜਪਾ ਆਗੂ ਅਭਿਮਨਿਊ ਕੋਹਲ ਤੇ ਰਣਜੀ ਟਰਾਫ਼ੀ ਕਿ੍ਕਟਰ ਜਿਨੇਸ਼ ਪਠਾਨੀਆ ਮੌਜੂਦ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਓ. ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਮਨੋਜ ਮਕਰ, ਅਨਿਲ ਆਨੰਦ, ਹਰਦੇਵ ਸਿੰਘ ਰਾਣਾ, ਹਰਪ੍ਰੀਤ ਸਿੰਘ, ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਦੇਵ ਸਿੰਘ ਰਾਣਾ, ਸੇਖੋਂ ਤੇ ਹੋਰ ਪਤਵੰਤੇ ਵੀ ਮੌਜੂਦ ਸਨ | ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਓਵਰਆਲ ਟਰਾਫ਼ੀ ਏ.ਪੀ.ਐਸ. ਮਾਮੂਨ ਨੇ ਜਿੱਤੀ ਜਦੋਂ ਕਿ ਕੇ.ਡੀ.ਐਮ. ਪਬਲਿਕ ਸਕੂਲ ਉਪ ਜੇਤੂ ਰਿਹਾ | ਕੇ.ਡੀ.ਐਮ. ਸਕੂਲ ਦੇ ਚੇਅਰਮੈਨ ਨਵਦੀਪ ਜੰਮਵਾਲ ਨੇ ਸਾਰੇ ਭਾਗੀਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |