ਘਰੋਟਾ, 6 ਅਪ੍ਰੈਲ (ਸੰਜੀਵ ਗੁਪਤਾ)- ਨੌਸ਼ਹਿਰਾ ਨਲਬੰਦਾ ਵਿਚ ਯੂਥ ਕਲੱਬ ਵਲੋਂ ਪ੍ਰਧਾਨ ਕਰਨਦੀਪ ਸਿੰਘ ਦੀ ਅਗਵਾਈ ਹੇਠ ਦੂਜਾ ਆਲ ਓਪਨ ਵਾਲੀਬਾਲ ਟੂਰਨਾਮੈਂਟ ਉਤਸ਼ਾਹ ਨਾਲ ਕਰਵਾਇਆ ਗਿਆ | ਟੂਰਨਾਮੈਂਟ ਵਿਚ ਵੱਖ-ਵੱਖ ਇਲਾਕਿਆਂ ਦੀਆਂ ਟੀਮਾਂ ਨੇ ਭਾਗ ਲਿਆ ਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਦਿਲ ਜਿੱਤਿਆ | ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਨੌਸ਼ਹਿਰਾ ਕਲੱਬ ਤੇ ਕਿ੍ਸ਼ਵ ਕਲੱਬ ਵਿਚਕਾਰ ਕਾਫ਼ੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ | ਦੂਜੇ ਸੈਮੀਫਾਈਨਲ ਵਿਚ ਮੁਕੇਰੀਆਂ ਕਲੱਬ ਨੇ ਜੰਮੂ ਕਲੱਬ ਦਾ ਸਾਹਮਣਾ ਕੀਤਾ | ਦੋਹਾਂ ਮੈਚਾਂ ਵਿਚ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਿਖਾਈ | ਫਾਈਨਲ ਮੁਕਾਬਲਾ ਮੁਕੇਰੀਆਂ ਕਲੱਬ ਤੇ ਕਿ੍ਸ਼ਵ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਮੁਕੇਰੀਆਂ ਕਲੱਬ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਜਿੱਤ ਹਾਸਲ ਕੀਤੀ | ਇਸ ਤਰ੍ਹਾਂ ਮੁਕੇਰੀਆਂ ਕਲੱਬ ਟੂਰਨਾਮੈਂਟ ਦੀ ਜੇਤੂ ਟੀਮ ਬਣੀ, ਜਦਕਿ ਕਿ੍ਸ਼ਵ ਕਲੱਬ ਰਨਰਅੱਪ ਰਹੀ | ਟੂਰਨਾਮੈਂਟ ਦੌਰਾਨ ਰੋਹਿਤ ਕੁਮਾਰ (ਚਿੰਗੇੜਾ) ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬੈਸਟ ਪਲੇਅਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਯੂਥ ਕਮੇਟੀ ਵਲੋਂ ਯੂਥ ਪ੍ਰਧਾਨ ਕਰਨਦੀਪ ਸਿੰਘ ਨੂੰ 5 ਫੁੱਟ ਦੀ ਟਰਾਫ਼ੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਨੂੰ ਸਫਲ ਬਣਾਉਣ ਵਿਚ ਪ੍ਰਵੀਨ, ਹਰਮਨਪ੍ਰੀਤ, ਗਗਨਦੀਪ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਮਹੱਤਵਪੂਰਨ ਯੋਗਦਾਨ ਰਿਹਾ | ਸਾਰੇ ਪ੍ਰਬੰਧ ਕਰਨਦੀਪ ਸਿੰਘ ਦੀ ਅਗਵਾਈ ਹੇਠ ਯੂਥ ਕਲੱਬ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ |