05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਰਬਜੀਤ ਸਿੰਘ ਸੋਨੂੰ ਸਲਗਾਨੀਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਨਿਯੁਕਤ

Ad Position 21
No active advertisement
ਅਜੀਤ ਡੈਸਕ 09-04-2026
ਕਿਲ੍ਹਾ ਲਾਲ ਸਿੰਘ, 8 ਅਪ੍ਰੈਲ (ਬਲਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ 2027 ਵਿਚ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਕਾਂਗਰਸੀ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ ਜਿਸ ਤਹਿਤ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤੇ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵਲੋਂ ਆਪਣੇ ਨੇੜਲੇ ਸਾਥੀ ਮਿਹਨਤੀ ਤੇ ਉੱਦਮੀ ਨੌਜਵਾਨ ਆਗੂ ਸਰਬਜੀਤ ਸਿੰਘ ਸੋਨੂੰ ਸਲਗਾਨੀਆਂ ਕਿਲ੍ਹਾ ਲਾਲ ਸਿੰਘ ਨੂੰ ਅਹਿਮ ਜ਼ਿੰਮੇਵਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਆਪਣੀ ਇਸ ਨਿਯੁਕਤੀ 'ਤੇ ਸਰਬਜੀਤ ਸਿੰਘ ਸੋਨੂੰ ਸਲਗਾਨੀਆਂ ਨੇ ਪਾਰਟੀ ਹਾਈਕਮਾਂਡ ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਵੀਨੰਦਨ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰਧਾਨ ਬਰਿੰਦਰਜੀਤ ਸਿੰਘ ਪਾਹੜਾ ਦਾ ਧੰਨਵਾਦ ਕੀਤਾ | ਇਸ ਮੌਕੇ ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਸੁਖਦੇਵ ਸਿੰਘ ਰੰਧਾਵਾ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਹਿੰਦਰ ਸਿੰਘ ਦਾਲਮ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਖਦੇਵ ਸਿੰਘ ਬਿਆਲ, ਸਰਪੰਚ ਲਵਲੀ ਪੰਨੂੰ, ਸਾ. ਸਰਪੰਚ ਬਲਰਾਜ ਸਿੰਘ, ਸਾ. ਸਰਪੰਚ ਦਿਲਰਾਜ ਸਿੰਘ, ਸਾ. ਸਰਪੰਚ ਹਰਜੋਤ ਸਿੰਘ ਸੈਦਪੁਰ, ਸਰਪੰਚ ਦਲਜੀਤ ਸਿੰਘ ਕੋਟ ਅਹਿਮਦ ਖਾਂ, ਸਰਪੰਚ ਬਖਤਾਵਰ ਸਿੰਘ ਚੋਰਾਂਵਾਲੀ, ਸਾ. ਸਰਪੰਚ ਜੋਗਾ ਸਿੰਘ ਦਾਲਮ, ਸਾ. ਸਰਪੰਚ ਗੁਰਪ੍ਰੀਤ ਸਿੰਘ ਤਾਰਾਗੜ੍ਹ, ਪ੍ਰਧਾਨ ਬਲਜੀਤ ਸਿੰਘ ਸੱਗੂ, ਨਵਦੀਪ ਸਿੰਘ ਮੁਹੱਬਤ, ਸਾ. ਸਰਪੰਚ ਸਰਬਜੀਤ ਸਿੰਘ ਬਿਆਲ ਧਰਮਕੋਟ ਬੱਗਾ, ਸਾ. ਸਰਪੰਚ ਹੈਪੀ ਹੋਠੀਆਂ, ਸਾ. ਸਰਪੰਚ ਬੂਟਾ ਸਿੰਘ ਜੌੜਾ ਸਿੰਘਾ, ਸਾ. ਸਰਪੰਚ ਮਨਜਿੰਦਰ ਸਿੰਘ ਖਾਨ ਫੱਤਾ, ਸਾ. ਸਰਪੰਚ ਸਿਕੰਦਰ ਸਿੰਘ ਬਾਲੇਵਾਲ, ਸੁਵਿੰਦਰ ਸਿੰਘ ਗੱਗੋਵਾਲੀ, ਮੇਜਰ ਸਿੰਘ ਗੱਗੋਵਾਲੀ, ਗੁਰਪ੍ਰੀਤ ਸਿੰਘ ਜੋਰਾ ਸਲਗਾਨੀਆਂ, ਪ੍ਰਦੀਪ ਸੂਦ, ਅਮਨ ਸੂਦ, ਸੁਖਦੇਵ ਸਲਗਾਨੀਆਂ, ਸੰਦੀਪ ਸਿੰਘ ਸਲਗਾਨੀਆਂ, ਸੁਖਬੀਰ ਕੌਰ ਪੰਚ, ਜਸਬੀਰ ਕੌਰ ਪੰਚ, ਸਾ. ਸਰਪੰਚ ਦਲਜੀਤ ਸਿੰਘ ਫਜਲਾਬਾਦ, ਗਗਨਦੀਪ ਸਿੰਘ ਪੰਚ, ਸਾ. ਸਰਪੰਚ ਜਗਤਾਰ ਸਿੰਘ ਬਿਜਲੀਵਾਲ, ਸਤਨਾਮ ਸਿੰਘ ਚੰਦਕੇ, ਹਰਜਿੰਦਰ ਸਿੰਘ ਮਿੰਟੂ ਅਕਰਪੁਰਾ, ਹਰਦੀਪ ਸਿੰਘ ਅਮਰੀਕਾ, ਰਾਜੂ ਰੰਧਾਵਾ, ਪ੍ਰਗਟ ਸਿੰਘ ਧਰਮਕੋਟ ਬੱਗਾ, ਕਾਲਾ ਰੰਧਾਵਾ, ਰਿੰਕੂ ਸਲਗਾਨੀਆਂ, ਵਿੱਕੀ ਸਲਗਾਨੀਆਂ, ਅਵਤਾਰ ਸਿੰਘ, ਸੁਰਜੀਤ ਸਿੰਘ ਆਦਿ ਵਲੋਂ ਸਰਬਜੀਤ ਸਿੰਘ ਸੋਨੂੰ ਸਲਗਾਲੀਆਂ ਨੂੰ ਇਸ ਨਿਯੁਕਤੀ 'ਤੇ ਮੁਬਾਰਕਬਾਦ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ ਕਾਂਗਰਸ ਦੇ ਮੁੜ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਲੋਕ ਮਿਲਣੀ 'ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24