ਵਡਾਲਾ ਬਾਂਗਰ, 8 ਅਪ੍ਰੈਲ (ਭੁੰਬਲੀ)- ਪਿੰਡ ਗੱਗੋਵਾਲੀ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ ਕਾਂਗਰਸ ਪਾਰਟੀ ਦੇ ਦੁਬਾਰਾ ਉਪ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤੇ ਉਪ ਜ਼ਿਲ੍ਹਾ ਪ੍ਰਧਾਨ, ਕਾਂਗਰਸ ਕਿਸਾਨ ਸੈੱਲ ਪੰਜਾਬ ਦੇ ਪ੍ਰਧਾਨ ਸਮੇਤ ਹੋਰ ਅਹੁਦਿਆਂ 'ਤੇ ਕੰਮ ਕਰਦੇ ਆ ਰਹੇ ਹਨ | ਉਨ੍ਹਾਂ ਦੀ ਇਹ ਨਿਯੁਕਤੀ ਪਾਰਟੀ ਪ੍ਰਤੀ ਕੀਤੀ ਜਾਂਦੀ ਵਫ਼ਾਦਾਰੀ ਤੇ ਦਿਨ-ਰਾਤ ਕੀਤੀ ਜਾਂਦੀ ਮਿਹਨਤ ਨੂੰ ਮੱਦੇਨਜ਼ਰ ਰਖਦਿਆਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਵਲੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਬਿਨਾਂ ਪੱਖਪਾਤ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ | ਉਨ੍ਹਾਂ ਇਸ ਮੌਕੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਕਾਂਗਰਸ ਹਾਈਕਮਾਂਡ ਦਾ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਦੀ ਇਸ ਨਿਯੁਕਤੀ ਦਾ ਯੂਥ ਪ੍ਰਧਾਨ ਮੇਜ਼ਰ ਸਿੰਘ ਗੱਗੋਵਾਲੀ, ਬੱਬੂ ਸੁੱਖਾਰਾਜੂ, ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਬੂਟਾ ਸਿੰਘ ਮੱਲਿਆਂਵਾਲ, ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਨਰਿੰਦਰ ਸਿੰਘ ਗਿੱਲ, ਸਰਪੰਚ ਸਰਵਣ ਸਿੰਘ ਦਾਦੂਵਾਲ, ਸਰਪੰਚ ਮੇਜ਼ਰ ਸਿੰਘ ਮੁਸਤਰਾਪੁਰ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਚੇਅਰਮੈਨ ਮਨਦੀਪ ਸਿੰਘ ਵਡਾਲਾ ਬਾਂਗਰ, ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਸਰਪੰਚ ਸੋਨੀ ਲੋਪਾ, ਸਰਪੰਚ ਗੁਰਨਾਮ ਸਿੰਘ ਬਰੀਲਾ, ਸਤਪਾਲ ਭੋਜਰਾਜ, ਪ੍ਰਧਾਨ ਹਰਦੇਵ ਸਿੰਘ ਦੂਲਾਨੰਗਲ, ਸਰਪੰਚ ਕੁਲਦੀਪ ਸਿੰਘ ਸਹਾਰੀ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਬਘੇਲ ਸਿੰਘ ਸਹਾਰੀ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਸਤਨਾਮ ਸਿੰਘ ਮੱਲਿਆਂਵਾਲ, ਸਾ. ਸਰਪੰਚ ਰਜਿੰਦਰ ਸਿੰਘ ਅਠਵਾਲ, ਸਾ. ਸਰਪੰਚ ਰਾਜਵਿੰਦਰ ਸਿੰਘ ਰਾਜੂ ਦਾਦੂਵਾਲ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਸਾ. ਸਰਪੰਚ ਮਲਕੀਤ ਸਿੰਘ ਕੁੰਜਰ, ਸਰਪੰਚ ਪਲਵਿੰਦਰ ਸਿੰਘ ਭੰਡਾਲ, ਸਰਪੰਚ ਇਕਬਾਲ ਸਿੰਘ ਮਾਲੋਗਿੱਲ, ਸਰਪੰਚ ਮਨਪ੍ਰੀਤ ਸਿੰਘ ਚੋਪੜਾ ਵੱਡੇ ਘੁੰਮਣ, ਇੰਸਪਕੈਟਰ ਬਲਕਾਰ ਸਿੰਘ ਮੱਲਿਆਂਵਾਲ, ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ, ਅਮਰਬੀਰ ਸਿੰਘ ਬਾਗੋਵਾਂਣੀ, ਸਰਪੰਚ ਮਨਦੀਪ ਸਿੰਘ ਭੰਗੂ ਮਸਤਕੋਟ, ਸਰਪੰਚ ਮੱਖਣ ਸਿੰਘ ਖਾਨੋਵਾਲ, ਸਾ. ਸਰਪੰਚ ਸਰਬਜੀਤ ਸਿੰਘ ਖਾਨੋਵਾਲ, ਫ਼ੌਜੀ ਗੁਰਨਾਮ ਸਿੰਘ ਨਾਰਵਾਂ, ਬਾਪੂ ਬਚਨ ਸਿੰਘ ਮੁਸਤਰਾਪੁਰ, ਸਰਪੰਚ ਰਵੇਲ ਸਿੰਘ ਪਿੰਡੀਆਂ, ਪ੍ਰਧਾਨ ਤਰਲੋਕ ਸਿੰਘ ਲਾਲੋਵਾਲ, ਸਰਪੰਚ ਜਸਵੰਤ ਸਿੰਘ ਕੈਲੇ ਕਲਾਂ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਸਰਪੰਚ ਗੁਰਦੇਵ ਸਿੰਘ ਵਿਰਕ, ਸਮੇਤ ਇਲਾਕੇ ਭਰ ਦੀਆਂ ਪੰਚਾਇਤਾਂ, ਪੰਚਾਂ, ਸਰਪੰਚਾਂ ਤੇ ਕਾਂਗਰਸੀ ਵਰਕਰਾਂ ਨੇ ਸਵਾਗਤ ਕੀਤਾ |