ਕਲਾਨੌਰ, 8 ਅਪ੍ਰੈਲ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਤੋਂ ਪਿੰਡਾਂ ਦੇ ਮੁਹਤਬਰਾਂ ਨੂੰ ਜਾਣੂ ਕਰਵਾਉਣ ਲਈ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਬੀ.ਡੀ.ਪੀ.ਓ. ਸ: ਸੁਰਜੀਤ ਸਿੰਘ ਬਰਾੜ ਵਲੋਂ ਪਿੰਡਾਂ ਦੇ ਮੁਹਤਬਰਾਂ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਮੁਹਤਬਰਾਂ ਸਮੇਤ ਸਿੱਖਿਆ ਵਿੰਗ ਦੇ ਹਲਕਾ ਕੋਆਰਡੀਨੇਟਰ ਸ: ਨਵਪ੍ਰੀਤ ਸਿੰਘ ਪਵਾਰ, ਨੌਜਵਾਨ ਆਗੂ ਅੰਕੂ ਗੁਰਾਇਆ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਧਰਮਜੋਤ ਸਿੰਘ ਰਸੂਲਪੁਰ ਵੀ ਹਾਜ਼ਰ ਹੋਏ | ਬੀ.ਡੀ.ਪੀ.ਓ. ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿੰਡਾਂ 'ਚ ਬਿਜਲੀ ਦੀ ਬਚਤ ਤੇ ਰਾਤ ਸਮੇਂ ਚਾਨਣ ਕਰਨ ਲਈ ਸੋਲਰ ਲਾਇਟਾਂ ਲਗਾਊਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਵਿਭਾਗ ਵਲੋਂ ਇਕ ਗੂਗਲ ਸ਼ੀਟ ਤਿਆਰ ਕਰ ਕੇ ਪਿੰਡਾਂ ਨੂੰ ਡਾਟਾ ਅਪਲੋਡ ਕਰਨ ਲਈ ਭੇਜੀ ਗਈ ਹੈ | ਸ: ਬਰਾੜ ਨੇ ਕਿਹਾ ਕਿ ਗੂਗਲ ਸੀਟ ਪਿੰਡਾਂ ਦੇ ਸਰਪੰਚਾਂ ਨੂੰ ਭੇਜ ਦਿੱਤੀ ਗਈ ਹੈ ਤੇ ਜਿਸ 'ਚ ਪਿੰਡਾਂ ਦੀ ਅਬਾਦੀ ਅਨੁਸਾਰ ਅਤੇ ਪਹਿਲੀਆਂ ਲੱਗੀਆਂ ਲਾਈਟਾਂ ਸਮੇਤ ਪੁਰਾਣੀਆਂ ਸੋਲਰ ਲਾਈਟਾਂ ਤੇ ਜ਼ਰੂਰਤ ਲਈ ਨਵੀਆਂ ਸ਼ੋਲਰ ਲਾਇਟਾਂ ਬਾਰੇ ਜਾਣਕਾਰੀ ਅਪਲੋਡ ਕੀਤੀ ਜਾਣੀ ਹੈ | ਬੀ.ਡੀ.ਪੀ.ਓ. ਬਰਾੜ ਨੇ ਪਿੰਡਾਂ ਦੇ ਮੁਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ 'ਚ ਗੂਗਲ ਸੀਟ ਅਨੁਸਾਰ ਡਾਟਾ ਅਪਲੋਡ ਕਰਨਾ ਯਕੀਨੀ ਕਰਨ | ਇਸ ਮੌਕੇ ਪੰਚਾਇਤ ਅਫ਼ਸਰ ਮਨਜਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਹਰਜੀਤ ਸਿੰਘ ਗੁਰਾਇਆ, ਸਰਪੰਚ ਜਗਜੀਤ ਸਿੰਘ ਭਿਖਾਰੀਵਾਲ, ਮਨਦੀਪ ਸਿੰਘ ਬੁਲਾਰੀਆ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ |