05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਫੱਤੂ ਬਰਕਤ ਵਿਖੇ ਸ਼ਾਮਲਾਤ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਜਾਰੀ

Ad Position 21
No active advertisement
ਅਜੀਤ ਡੈਸਕ 09-04-2026
ਭੈਣੀ ਮੀਆਂ ਖਾਂ, 8 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਨਜ਼ਦੀਕੀ ਪਿੰਡ ਫੱਤੂ ਬਰਕਤ ਵਿਖੇ ਸ਼ਾਮਲਾਤ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਜਾਰੀ ਹਨ | ਇਸ ਸਬੰਧੀ ਜਗਦੀਸ਼ ਠਾਕੁਰ, ਪਾਰਸ ਮਿਨਹਾਸ, ਕੀਮਤੀ ਲਾਲ, ਪਰਸ਼ੋਤਮ ਲਾਲ, ਅਵਤਾਰ ਸਿੰਘ, ਠਾਕੁਰ ਵਿਜੇ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲਗਪਗ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਤੇ ਬਲਾਕ ਵਿਕਾਸ ਅਫ਼ਸਰ ਕਾਹਨੂੰਵਾਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਕੁਝ ਗੁੰਡਾ ਅਨਸਰਾਂ ਵਲੋਂ ਪਿੰਡ ਦੇ ਹੀ ਕੁਝ ਮੁਹਤਬਰਾਂ ਦੀ ਸ਼ਹਿ 'ਤੇ ਪਿੰਡ ਦੀ ਬਹੁਤ ਸਾਰੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕਰ ਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਬਹੁਤ ਵਾਰ ਟੈਲੀਫ਼ੋਨ 'ਤੇ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸ ਚੁੱਕੇ ਹਨ ਪਰ ਇਹ ਸਮਾਜ ਵਿਰੋਧੀ ਅਨਸਰ ਬਿਨਾਂ ਰੋਕ-ਟੋਕ ਪਿੰਡ ਦੀ ਜ਼ਮੀਨ ਉੱਤੇ ਧੜਾਧੜ ਕਬਜ਼ੇ ਕਰ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਇੱਥੇ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ | ਉਨ੍ਹਾਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਨਹੀਂ ਤਾਂ ਪਿੰਡ ਵਾਸੀ ਪ੍ਰਸ਼ਾਸ਼ਨ ਖਿਲਾਫ਼ ਵੱਡਾ ਸ਼ੰਘਰਸ਼ ਆਰੰਭ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਕੁਲਬੀਰ ਸਿੰਘ ਗੋਲਡੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰੈੱਸ ਮੀਡੀਆ ਇੰਚਾਰਜ ਨਿਯੁਕਤ ਅਗਲੀ ਖ਼ਬਰ ਸਰਪੰਚ ਪਿੰਡਾਂ 'ਚ ਸੋਲਰ ਲਾੲ8ਟਾਂ ਦਾ ਡਾਟਾ ਗੂਗਲ ਸ਼ੀਟ 'ਚ ਅਪਲੋਡ ਕਰਨਾ ਯਕੀਨੀ ਬਣਾਉਣ : ਬੀ.ਡੀ.ਪੀ.ਓ. ਬਰਾੜ
Ad Position 24