ਬਟਾਲਾ, 8 ਅਪ੍ਰੈਲ (ਸਤਿੰਦਰ ਸਿੰਘ)- ਸਥਾਨਕ ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਐਮ.ਏ. ਅੰਗਰੇਜ਼ੀ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਮੀਡੀਆ ਕਨਵੀਨਰ ਪ੍ਰੋ. ਰਮਨਦੀਪ ਕੌਰ ਤੇ ਕੋ-ਕਨਵੀਨਰ ਸ੍ਰੀ ਰੋਬਿਨ ਕੁਮਾਰ ਦਫ਼ਤਰ ਸੁਪਰਡੈਂਟ ਨੇ ਦੱਸਿਆ ਕਿ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਵਿਤਾ ਦੇ ਯੋਗ ਮਾਰਗ ਦਰਸ਼ਨ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ ਵਿਚੋਂ ਐਮ.ਏ. ਅੰਗਰੇਜ਼ੀ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦੇ ਹੋਏ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ, ਜਿਸ ਵਿਚੋਂ ਜਸਪਿੰਦਰ ਕੌਰ ਤੇ ਸਹਿਜਪ੍ਰੀਤ ਕੌਰ ਨੇ 7.40 ਐਸ.ਜੀ.ਪੀ.ਏ. ਲੈ ਕੇ ਕਾਲਜ ਵਿਚੋਂ ਪਹਿਲਾ, ਰਿਪੂਦਮਨ ਕੌਰ ਤੇ ਪਾਇਲ ਨੇ 7. 20 ਐਸ.ਜੀ.ਪੀ.ਏ. ਲੈ ਕੇ ਦੂਸਰਾ ਤੇ ਆਸ਼ਿਮਾ, ਸਿਮਰਜੀਤ ਕੌਰ ਤੇ ਜ਼ੋਨ ਪੀਟਰ ਨੇ 7.00 ਐਸ.ਜੀ.ਪੀ.ਏ. ਲੈ ਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ | ਡਾ. ਸਵਿਤਾ ਨੇ ਅੱਵਲ ਵਿਦਿਆਰਥੀਆਂ ਤੇ ਅੰਗਰੇਜ਼ੀ ਵਿਭਾਗ ਦੇ ਸਮੁੱਚੇ ਅਧਿਆਪਕਾਂ ਪ੍ਰੋ. ਕਿਰਨਦੀਪ ਕੌਰ, ਪ੍ਰੋ. ਸਤਪਾਲ ਸਿੰਘ, ਪ੍ਰੋ. ਨੇਹਾ, ਪ੍ਰੋ. ਆਸਥਾ, ਪ੍ਰੋ. ਸਲੋਨੀ, ਪ੍ਰੋ. ਦਿਲਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ |