ਦੀਨਾਨਗਰ, 8 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)- ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਬੀ.ਸੀ.ਏ. ਤੇ ਐਮ.ਐਸ.ਸੀ. ਕਮਿਸਟਰੀ ਦੇ ਨਤੀਜੇ ਸ਼ਾਨਦਾਰ ਰਹੇ | ਇਸ ਸਬੰਧੀ ਸੰਸਥਾ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀ.ਸੀ.ਏ ਪਹਿਲੇ ਸਾਲ ਦੇ ਨਤੀਜੇ 'ਚ ਪਲਕ ਨੇ 8.48 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਸੰਸਥਾ 'ਚੋਂ ਪਹਿਲਾ, ਨਿਹਾਰਿਕਾ ਤੇ ਕਿਰਨਦੀਪ ਕੌਰ ਨੇ 8.26 ਨਾਲ ਦੂਸਰਾ ਅਤੇ ਭਾਵਨਾ ਸ਼ਰਮਾ ਨੇ 8.22 ਐਸ.ਜੀ.ਪੀ.ਏ. ਨਾਲ ਤੀਸਰਾ ਸਥਾਨ ਹਾਸਲ ਕੀਤਾ | ਦੂਸਰੇ ਸਾਲ ਵਿਚੋਂ ਭਾਰਤੀ ਨੇ 8.48, ਮੁਸਕਾਨ ਤੇ ਮੋਹਿਤ ਨੇ 8.26 ਤੇ ਗੁਰਲੀਨ ਕੌਰ ਨੇ 8.22 ਐਸ.ਜੀ.ਪੀ.ਏ. ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਤੀਸਰੇ ਸਾਲ ਦੇ ਨਤੀਜੇ 'ਚ ਸਮਾਇਲ ਸਲਾਰੀਆ ਨੇ 7.70, ਸੁਨੇਹਾ ਦੇਵੀ ਨੇ 7.57 ਤੇ ਸਲੋਨੀ ਨੇ 7.26 ਐਸ.ਜੀ.ਪੀ ਏ ਅੰਕ ਹਾਸਲ ਕਰਕੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ | ਐਮ.ਐਸ.ਸੀ. ਕਮਿਸਟਰੀ ਪਹਿਲੇ ਸਮੈਸਟਰ 'ਚ ਹਿਮਾਨੀ ਵਾਲੀਆ ਨੇ 9, ਇਸ਼ੀਤਾ ਮਹਾਜਨ ਨੇ 8.86 ਤੇ ਜਸਬੀਰ ਸਿੰਘ ਨੇ 8.71 ਐਸ.ਜੀ.ਪੀ.ਏ. ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਤੀਸਰੇ ਸਮੈਸਟਰ 'ਚੋਂ ਮਨਪ੍ਰੀਤ ਕੌਰ ਨੇ 8.7, ਸ਼ਿਵਾਂਗੀ ਸਲਾਰੀਆ ਨੇ 8.56 ਤੇ ਉਮਾ ਸਵਰੂਪ ਨੇ 8. 41 ਐਸ.ਜੀ.ਪੀ.ਏ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਹਾਸਲ ਕੀਤਾ | ਉਨ੍ਹਾਂ ਸੰਸਥਾ ਦੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਹੈ |