05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਕੈਥੋਲਿਕ ਚਰਚ ਵਿਖੇ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 09-04-2026
ਧਾਰੀਵਾਲ, 8 ਅਪ੍ਰੈਲ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਤੋਂ 3 ਦਿਨ ਬਾਅਦ ਜੀ ਉੱਠਣ ਦੀ ਖੁਸ਼ੀ ਵਿਚ ਈਸਟਰ ਦਾ ਪਵਿੱਤਰ ਤਿਉਹਾਰ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਰੈਵ. ਫਾਦਰ ਜੋਸ਼ ਪਡਿਆਟੀ ਦੀ ਅਗਵਾਈ 'ਚ ਸੰਗਤਾਂ ਵਲੋਂ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਸੰਗਤਾਂ ਨੂੰ ਈਸਟਰ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਤੇ ਚਰਚ ਅੰਦਰ ਨਵੇਂ ਮੈਟ ਲਿਆਉਣ ਲਈ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਉਪਰੰਤ ਫਾਦਰ ਵਲੋਂ ਜਗਰੂਪ ਸਿੰਘ ਸੇਖਵਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ, ਸਰਪੰਚ ਸੋਨੂ ਸੋਹਲ, ਪ੍ਰਧਾਨ ਅਸ਼ਵਨੀ ਕੁਮਾਰ ਹੈਪੀ ਦੁੱਗਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ 'ਵਿਸ਼ਵ ਸਿਹਤ ਦਿਵਸ' ਅਗਲੀ ਖ਼ਬਰ ਨਵਾਂ ਸ਼ਾਲਾ ਤੇ ਚਾਵਾ ਦੇ ਮੋੜ 'ਤੇ ਕਰਾਸ ਬੈਰੀਅਰ ਲੱਗਣੇ ਸ਼ੁਰੂ- ਐੱਸ.ਡੀ.ਓ. ਲਵਦੀਪ ਸਿੰਘ
Ad Position 24