05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖੇਡਾਂ ਤੇ ਹੋਰ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 09-04-2026
ਘੁਮਾਣ, 8 ਅਪ੍ਰੈਲ (ਬੰਮਰਾਹ)- ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸੈਂਟਰ ਘੁਮਾਣ ਨੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਵਿਦਿਅਕ ਤੇ ਖੇਡਾਂ 'ਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਖੇਡਾਂ ਵਿਚ ਸਿਮਰਨਪ੍ਰੀਤ ਕੌਰ ਜਮਾਤ 5ਵੀਂ ਸਰਕਾਰੀ ਪ੍ਰਾਇਮਰੀ ਸਕੂਲ ਕੌੜੇ ਪੰਜਾਬ ਵਿਚੋਂ 400 ਮੀਟਰ ਪਹਿਲਾ ਤੇ 200 ਮੀਟਰ ਦੂਸਰਾ ਸਥਾਨ ਪ੍ਰਾਪਤ ਕੀਤੇ | ਨਵੋਦਿਆ ਪ੍ਰੀਖਿਆ ਵਿਚ ਪਵਨਦੀਪ ਕੌਰ, ਜਸ਼ਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਤੋਂ ਪ੍ਰੀਖਿਆ ਪਾਸ ਕੀਤੀ | ਰਣਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁਮਾਣ ਤੋਂ ਨਵੋਦਿਆ ਪ੍ਰੀਖਿਆ ਪਾਸ ਕੀਤੀ | ਸੁਖਮਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁਮਾਣ ਲੜਕੇ ਜ਼ਿਲ੍ਹਾ ਪੱਧਰੀ ਖੇਡਾਂ ਕੁਸ਼ਤੀਆਂ ਵਿਚੋਂ ਤੀਸਰਾ, 350 ਸਾਲਾ ਪ੍ਰਸ਼ਨੋਤਰੀ ਮੁਕਾਬਲੇ ਵਿਚ ਰਵਨੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਘੁਮਾਣ ਨੇ ਜ਼ਿਲ੍ਹੇ ਵਿਚੋਂ ਚੌਥਾ, ਸੁਖਦੀਪ ਸਿੰਘ ਨੇ ਸੈਂਟਰ ਘੁਮਾਣ ਸੀ.ਡਬਲਿਯੂ.ਐੱਸ.ਐੱਨ. ਪਾਵਰ ਵੇਟ ਲਿਫ਼ਟਿੰਗ ਵਿਚ ਪਹਿਲਾ ਸਥਾਨ ਸਟੇਟ ਵਿਚੋਂ ਹਾਸਲ ਕੀਤਾ | ਇਹ ਸਨਮਾਨ ਸਮਾਗਮ ਰਣਜੋਧ ਸਿੰਘ ਸੀ.ਐੱਚ.ਟੀ. ਘੁਮਾਣ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਵਿਚ ਸੁਖਰਾਜ ਸਿੰਘ ਕਾਹਲੋਂ, ਤਜਿੰਦਰ ਸਿੰਘ ਸ਼ਾਹ, ਹਰਸ਼ਰਨ ਸਿੰਘ ਲੈਕਚਰਾਰ ਮਿਹਰਬਾਨ ਸਿੰਘ, ਹੀਰਾ ਸਿੰਘ ਹਰਪਾਲ ਸਿੰਘ, ਸੁਖਜਿੰਦਰ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ ਤੇ ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਸੰਦੀਪ ਸਿੰਘ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਤੇ ਘੁਮਾਣ ਸੈਂਟਰ ਦੇ ਸਮੂਹ ਅਧਿਆਪਕ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਠੱਕਰਵਾਲ 'ਚ 'ਆਪ' ਹੋਈ ਮਜ਼ਬੂਤ, ਸਾਬਕਾ ਸਰਪੰਚ ਤੇ ਕਈ ਹੋਰ ਪਰਿਵਾਰਾਂ ਨੇ ਪਾਰਟੀ 'ਚ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ 'ਵਿਸ਼ਵ ਸਿਹਤ ਦਿਵਸ'
Ad Position 24