05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਠੱਕਰਵਾਲ 'ਚ 'ਆਪ' ਹੋਈ ਮਜ਼ਬੂਤ, ਸਾਬਕਾ ਸਰਪੰਚ ਤੇ ਕਈ ਹੋਰ ਪਰਿਵਾਰਾਂ ਨੇ ਪਾਰਟੀ 'ਚ ਕੀਤੀ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 09-04-2026
ਕਾਹਨੂੰਵਾਨ/ਡੇਹਰੀਵਾਲ ਦਰੋਗਾ, 8 ਅਪ੍ਰੈਲ (ਨਿਸ਼ਾਨ ਸਿੰਘ ਚਾਹਲ, ਹਰਦੀਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਠੱਕਰਵਾਲ ਵਿਚ ਆਮ ਆਦਮੀ ਪਾਰਟੀ ਨੂੰ ਰਾਜਨੀਤਿਕ ਤੌਰ 'ਤੇ ਉਸ ਵੇਲੇ ਬਲ ਮਿਲਿਆ, ਜਦੋਂ ਇਸ ਪਿੰਡ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ, ਸਾਬਕਾ ਸਰਪੰਚ ਹਰਪਿੰਦਰ ਸਿੰਘ ਪੀਟਰ ਤੇ ਪਿੰਡ ਦੇ ਕਈ ਹੋਰ ਪਰਿਵਾਰਾਂ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੀ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਹਲਕੇ ਅੰਦਰ 'ਆਪ' ਦੀ ਮਜ਼ਬੂਤੀ ਲਈ ਜਗਰੂਪ ਸਿੰਘ ਸੇਖਵਾਂ ਨੂੰ ਵਿਸ਼ਵਾਸ ਦਵਾਇਆ ਗਿਆ | ਇਸ ਮੌਕੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਠੱਕਰਵਾਲ ਤੋਂ ਬੇਰੀ ਨੂੰ ਜਾਂਦੀ ਸੜਕ ਨੂੰ ਮਜ਼ਬੂਤ ਚੌੜਿਆਂ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸੜਕ ਉੱਪਰ 20 ਲੱਖ ਰੁਪਏ ਤੋਂ ਵੱਧ ਖ਼ਰਚ ਆਉਣ ਦਾ ਅਨੁਮਾਨ ਹੈ | ਇਸ ਮੌਕੇ 'ਆਪ' ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਪਿੰਡ ਠਕਰਵਾਲ ਦੇ ਸਾ. ਸਰਪੰਚ ਹਰਪਿੰਦਰ ਸਿੰਘ ਤੋਂ ਇਲਾਵਾ ਕਮਲਜੀਤ ਸਿੰਘ, ਜਗਦੀਪ ਸਿੰਘ, ਮਹਾਨ ਸਿੰਘ, ਹਰਦਿਆਲ ਸਿੰਘ ਧੱਕੜ ਬਲਾਕ ਸੰਮਤੀ ਮੈਂਬਰ, ਹਰਮੀਤ ਕੌਰ ਬਲਾਕ ਸੰਮਤੀ ਮੈਂਬਰ, ਸਰਪੰਚ ਸਵਿਤਾ, ਸੰਦੀਪ ਸਿੰਘ ਠੱਕਰਵਾਲ, ਰਮਨ ਕੌਰ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਜਸਬੀਰ ਕੌਰ ਮੈਂਬਰ ਪੰਚਾਇਤ, ਸੁਲੱਖਣ ਸਿੰਘ, ਸੂਬੇਦਾਰ ਸਰਵਣ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਹਰੀ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਵਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਸੰਘਰਸ਼ ਦਾ ਸੱਦਾ <br/> ਅਗਲੀ ਖ਼ਬਰ ਖੇਡਾਂ ਤੇ ਹੋਰ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਨਮਾਨ
Ad Position 24