ਫ਼ਤਹਿਗੜ੍ਹ ਚੂੜੀਆ, 8 ਅਪ੍ਰੈਲ (ਐਮ.ਐੱਸ. ਫੁੱਲ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 13 ਅਪ੍ਰੈਲ ਨੂੰ ਫ਼ਤਹਿਗੜ੍ਹ ਚੂੜੀਆ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮਨਿੰਦਰ ਸਿੰਘ, ਪ੍ਰਬੰਧਕ ਸੇਵਾਦਾਰ ਭਾਈ ਸਰਬਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਜਗਦੀਪ ਸਿੰਘ, ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਹੱਲੇ ਦੇ ਨੌਜਵਾਨ ਗੁਰਵਿੰਦਰ ਸਿੰਘ ਹੀਰਾ ਰੰਧਾਵਾ, ਲਵਪ੍ਰੀਤ ਸਿੰਘ ਸਾਬਾ ਦੇ ਸਾਥੀਆਂ ਵਲੋਂ ਵਿਸਾਖੀ ਦਾ ਦਿਹਾੜਾ ਮਨਾਇਆ ਜਾਦਾ ਹੈ, ਇਸ ਵਾਰ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਸੇਵਾਦਾਰਾਂ ਨਾਲ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ 'ਤੇ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਮੰਦਿਰ ਨਾਨਕਚੱਕ ਦੇ ਗੱਦੀਨਸ਼ੀਨ ਸੰਤ ਮਹੰਤ ਹਰੀ ਕੁੰਭ ਦਾਸ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਸਮਾਗਮ 'ਚ ਭਾਈ ਮਨਿੰਦਰ ਸਿੰਘ ਰਾਗੀ ਜਥਾ ਫ਼ਤਹਿਗੜ੍ਹ ਚੂੜੀਆਂ ਵਾਲੇ, ਭਾਈ ਹਰਪ੍ਰੀਤ ਸਿੰਘ ਵਡਾਲਾ ਕਥਾਵਾਚਕ, ਭਾਈ ਸਤਨਾਮ ਸਿੰਘ ਲਾਲੂ ਘੁੰਮਣ ਅੰਤਰਰਾਸ਼ਟਰੀ ਢਾਡੀ ਜਥਾ ਗੁਰ-ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਡਾ. ਓਮ ਪ੍ਰਕਾਸ਼ ਅੱਖਾਂ ਦਾ ਹਸਪਤਾਲ ਅੰਮਿ੍ਤਸਰ ਵਲੋਂ ਮੁਫ਼ਤ ਅੱਖਾਂ ਦਾ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਅਤੇ ਬੀਬੀ ਕੌਲਾ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਸ਼ਾਮ 5 ਤੋਂ ਰਾਤ 8 ਵਜੇ ਤੱਕ ਲਗਾਇਆ ਜਾ ਰਿਹਾ ਹੈ | ਸਟੇਜ ਸੈਕਟਰੀ ਦੀ ਸੇਵਾ ਨਾਮਵਾਰ ਕਵੀਸ਼ਰ ਭਾਈ ਬਲਵਿੰਦਰ ਸਿੰਘ ਜੌਹਲ ਵਲੋਂ ਨਿਭਾਈ ਜਾਵੇਗੀ |