02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

4 ਲੱਖ ਕਰੋੜ ਦੇ ਕਰਜ਼ 'ਚ ਡੁੱਬੀ ਪੰਜਾਬ ਸਰਕਾਰ ਰੰਗਲਾ ਪੰਜਾਬ ਨਹੀਂ ਬਣਾ ਸਕਦੀ- ਡਾ: ਜੋਗਿੰਦਰ ਸਲਾਰੀਆ <br/>

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਵਿਨੋਦ)- 4 ਲੱਖ ਕਰੋੜ ਦੇ ਕਰਜ਼ ਵਿਚ ਡੁੱਬੀ ਹੋਈ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਨਹੀਂ ਕੰਗਲਾ ਪੰਜਾਬ ਬਣਾਉਣ ਜਾ ਰਹੀ ਹੈ | 13 ਅਪ੍ਰੈਲ ਵਿਸਾਖੀ ਦੇ ਪਵਿੱਤਰ ਦਿਨ ਪੰਜਾਬ ਸਰਕਾਰ ਔਰਤਾਂ ਨੂੰ 1000 ਅਤੇ 1500 ਰੁਪਏ ਦਾ ਛਲਾਵਾ ਦੇ ਕੇ ਪੰਜਾਬ ਨੂੰ ਹੋਰ ਵੀ ਕਰਜ਼ੇ ਵਿਚ ਡੋਬਣ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਸੀ.ਟੀ. ਹਿਮਊਨਿਟੀ ਦੇ ਸੰਸਥਾਪਕ ਡਾ: ਜੋਗਿੰਦਰ ਸਿੰਘ ਸਲਾਰੀਆ ਵਲੋਂ ਕੀਤਾ ਗਿਆ | ਡਾ: ਜੋਗਿੰਦਰ ਸਲਾਰੀਆ ਨੇ ਦੱਸਿਆ ਕਿ ਪੰਜਾਬ ਜੋ ਇਕ ਦਾਨੀ, ਖ਼ੁਸ਼ਹਾਲ ਤੇ ਸਾਹਸੀ ਸੂਬੇ ਵਜੋਂ ਜਾਣਿਆ ਜਾਂਦਾ ਸੀ ਪਰ ਸਰਕਾਰਾਂ ਦੀ ਨਾਕਾਮੀ ਦੇ ਚੱਲਦੇ ਹੋਏ ਅੱਜ ਪੰਜਾਬ ਉੱਪਰ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਇਹੋ ਜਿਹੀਆਂ ਆਰਥਿਕ ਸਹਾਇਤਾ ਦੀ ਨਹੀਂ ਬਲਕਿ ਹਰ ਪੰਜਾਬੀ ਪਰਿਵਾਰ ਨੂੰ ਰੁਜ਼ਗਾਰ ਦੇਣ ਦੀ ਸਖ਼ਤ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਤੋਂ ਬਾਅਦ ਯੂ.ਬੀ.ਡੀ.ਸੀ. ਨਹਿਰ ਦਾ ਬੈੱਡ ਬਣਨ ਦੇ 6 ਮਹੀਨਿਆਂ 'ਚ ਹੀ ਬੈਠਿਆ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 13 ਨੂੰ
Ad Position 24