ਸ਼ਾਹਪੁਰ ਕੰਢੀ, 8 ਅਪ੍ਰੈਲ (ਰਣਜੀਤ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਕੇਂਦਰ ਘੋਹ ਤੋਂ ਲਗਪਗ 20 ਪ੍ਰਗਤੀਸ਼ੀਲ ਲੀਚੀ ਉਤਪਾਦਕ ਸਿਖਲਾਈ ਪ੍ਰਾਪਤ ਕਰਨ ਲਈ ਬਿਹਾਰ ਦੇ ਮੁਜਫਰਪੁਰ ਵਿਖੇ ਗਏ ਸਨ | ਕੇਂਦਰ ਦੇ ਇੰਚਾਰਜ ਡਾ: ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਹ ਦੌਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸਾਰ ਸਿੱਖਿਆ ਨਿਰਦੇਸ਼ਕ ਮੱਖਣ ਸਿੰਘ ਭੁੱਲਰ ਦੇ ਮਾਰਗ ਦਰਸ਼ਨ ਤਹਿਤ ਕਰਵਾਇਆ ਗਿਆ ਜਿਸ ਦੀ ਅਗਵਾਈ ਡਾ: ਮੰਨੂ ਤਿਆਗੀ ਤੇ ਡਾ: ਵਿਨੇ ਪਠਾਨੀਆ ਵਲੋਂ ਕੀਤੀ ਗਈ ਜਿਨ੍ਹਾਂ ਨੇ ਕਿਸਾਨਾਂ ਨੰੂ ਬਾਗਬਾਨੀ ਪ੍ਰਬੰਧਨ ਤੇ ਫਸਲ ਸੁਰੱਖਿਆ ਬਾਰੇ ਮਾਰਗ ਦਰਸ਼ਨ ਕੀਤਾ | ਪੰਜਾਬ ਤੋਂ ਗਏ ਕਿਸਾਨਾਂ ਦਾ ਰਾਸ਼ਟਰੀ ਲੀਚੀ ਅਨੁਸੰਧਾਨ ਕੇਂਦਰ ਦੇ ਡਾਇਰੈਕਟਰ ਵਿਕਾਸ ਦਾਸ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਡਾ: ਵਿਨੋਦ ਕੁਮਾਰ ਨੇ ਲੀਚੀ ਨੰੂ ਲੱਗਣ ਵਾਲੀਆਂ ਬਿਮਾਰੀਆਂ ਤੇ ਡਾ: ਸ਼ਮਸ਼ੇਰ ਸਿੰਘ, ਡਾ: ਸੁਨੀਲ ਕੁਮਾਰ ਖੇਤੀਬਾੜੀ ਤਕਨੀਕਾਂ, ਡਾ: ਅੰਕਿਤ ਕੁਮਾਰ ਨੇ ਪ੍ਰੋਸੈਸਿੰਗ ਤੇ ਮਾਰਕੀਟਿੰਗ ਤੇ ਡਾ: ਇਪਸਿਤਾ ਸਮਾਲ ਨੇ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ | ਇਸ ਦੌਰੇ ਦੌਰਾਨ ਕਿਸਾਨਾਂ ਨੇ ਪ੍ਰਗਤੀਸ਼ੀਲ ਕਿਸਾਨ ਭੋਲਾ ਨਾਥ ਦੇ ਬਾਗ ਦਾ ਦੌਰਾ ਕੀਤਾ | ਪ੍ਰੋਸੈਸਿੰਗ ਤੇ ਵੈਲਯੂ ਅਡੀਸ਼ਨ 'ਚ ਉਦਯੋਗਪਤੀ ਕ੍ਰਿਸ਼ਨਾ ਨੰਦਨ ਪ੍ਰਸ਼ਾਦ ਠਾਕੁਰ ਨਾਲ ਮੁਲਾਕਾਤ ਕੀਤੀ | ਡਾਕਟਰ ਐਮ.ਐਲ. ਮੀਨਾ ਨੇ ਵਿਗਿਆਨ ਖੇਤੀਬਾੜੀ ਬਾਰੇ ਜਾਣਕਾਰੀ ਜੋ ਭਵਿੱਖ ਆਮਦਨ ਵਧਾਉਣ 'ਚ ਮਦਦਗਾਰ ਸਾਬਤ ਹੋਣਗੇ |