02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ-ਹਿਮਾਚਲ ਸਰਹੱਦ 'ਤੇ 1 ਕਿੱਲੋ 256 ਗ੍ਰਾਮ ਚਰਸ ਤੇ 1 ਲੱਖ ਰੁਪਏ ਨਕਦੀ ਸਮੇਤ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਵਿਨੋਦ)- ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ 'ਤੇ ਪਠਾਨਕੋਟ-ਮੰਡੀ ਰਾਸ਼ਟਰੀ ਰਾਜ ਮਾਰਗ 'ਤੇ ਚੱਕੀ ਪੁਲ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਚੌਕੀ ਕੰਡਵਾਲ ਹਿਮਾਚਲ ਪ੍ਰਦੇਸ਼ ਦੀ ਇਕ ਟੀਮ ਨੇ ਇਕ ਕ੍ਰੇਟਾ ਕਾਰ ਵਿਚੋਂ 1 ਕਿੱਲੋ 256 ਗ੍ਰਾਮ ਚਰਸ ਤੇ ਇਕ ਲੱਖ ਨਕਦੀ ਬਰਾਮਦ ਕੀਤੀ ਤੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਸੁਪਰਡੈਂਟ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ 6 ਅਪ੍ਰੈਲ ਦੀ ਰਾਤ ਨੂੰ ਲਗਪਗ 8:55 ਵਜੇ ਪੁਲਿਸ ਚੌਕੀ ਕੰਡਵਾਲ ਦੀ ਟੀਮ ਨੂੰ ਐਨ.ਐਚ.-154 (ਮੰਡੀ-ਪਠਾਨਕੋਟ ਸੜਕ) 'ਤੇ ਟਰੈਫਿਕ ਜਾਂਚ ਲਈ ਤਾਇਨਾਤ ਕੀਤਾ ਗਿਆ ਸੀ | ਜਦੋਂ ਜਸੂਰ ਤੋਂ ਪਠਾਨਕੋਟ ਆ ਰਹੀ ਇਕ ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਨੂੰ ਉਲਟਾਉਣ ਤੇ ਭੱਜਣ ਦੀ ਕੋਸ਼ਿਸ਼ ਕੀਤੀ | ਉਸ ਦੀ ਹਰਕਤ 'ਤੇ ਸ਼ੱਕ ਹੋਣ 'ਤੇ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਗੱਡੀ ਨੂੰ ਘੇਰ ਲਿਆ ਤੇ ਜ਼ਬਤ ਕਰ ਲਿਆ | ਗੱਡੀ ਦੀ ਪੂਰੀ ਤਲਾਸ਼ੀ ਲੈਣ 'ਤੇ ਟਰੰਕ ਵਿਚ ਵਾਧੂ ਟਾਇਰ ਹੇਠਾਂ ਲੁਕਾਇਆ ਗਿਆ ਇਕ ਬੈਗ ਮਿਲਿਆ | ਬੈਗ ਦੀ ਤਲਾਸ਼ੀ ਲੈਣ 'ਤੇ ਪੁਲਿਸ ਟੀਮ ਨੇ 1 ਕਿੱਲੋ 256 ਗ੍ਰਾਮ ਚਰਸ ਬਰਾਮਦ ਕੀਤੀ | ਬੈਗ ਦੀ ਜੇਬ ਵਿਚੋਂ ਇਕ ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ | ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਗਿਆ | ਦੋਸ਼ੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਿ੍ਫ਼ਤਾਰ ਵਿਅਕਤੀ ਦੀ ਪਹਿਚਾਣ ਰਾਮ ਕੁਮਾਰ (52 ਸਾਲ) ਵਜੋਂ ਹੋਈ, ਜੋ ਤਹਿਸੀਲ ਕੁਮਾਰਸੈਨ, ਜ਼ਿਲ੍ਹਾ ਸ਼ਿਮਲਾ (ਹਿਮਾਚਲ ਪ੍ਰਦੇਸ਼) ਦਾ ਰਹਿਣ ਵਾਲਾ ਹੈ | ਪੁੱਛਗਿੱਛ ਤੋਂ ਪਤਾ ਲੱਗਾ ਕਿ ਦੋਸ਼ੀ ਕੁੱਲੂ-ਮਨਾਲੀ ਖੇਤਰ 'ਚ ਇਕ ਢਾਬਾ ਚਲਾਉਂਦਾ ਹੈ | ਪੁਲਿਸ ਨੇ ਨਸ਼ੀਲੇ ਪਦਾਰਥ, ਨਕਦੀ ਤੇ ਤਸਕਰੀ ਵਿਚ ਵਰਤੀ ਗਈ ਕਾਰ ਜ਼ਬਤ ਕਰ ਲਈ ਹੈ | ਪੁਲਿਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਅੱਗ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਬੱਚੇ ਦੇ ਪਰਿਵਾਰ ਨੂੰ ਮਿਲੇ ਸਾਬਕਾ ਵਿਧਾਇਕ ਜੋਗਿੰਦਰ ਪਾਲ <br/> ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਤੋਂ ਮੁਜ਼ਫਰਪੁਰ ਗਏ ਲੀਚੀ ਉਤਪਾਦਕ ਕਿਸਾਨ ਸਿਖਲਾਈ ਪ੍ਰਾਪਤ ਕਰਕੇ ਵਾਪਸ ਪਰਤੇ <br/>
Ad Position 24