01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀ. ਕਾਮ ਦੇ ਨਤੀਜਿਆਂ 'ਚ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਸੰਧੂ)- ਸ੍ਰੀਮਤੀ ਰਮਾ ਚੋਪੜਾ ਕਾਲਜ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਪਹਿਲੇ ਸਮੈਸਟਰ ਕਾਮਰਸ ਦੀ ਵਿਦਿਆਰਥਣ ਕੁਮਾਰੀ ਦਿ੍ਸ਼ਟੀ ਨੇ ਨਾ ਸਿਰਫ਼ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਬਲਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ | ਕਾਲਜ ਪਹੁੰਚਣ 'ਤੇ ਦਿ੍ਸ਼ਟੀ ਤੇ ਉਸ ਦੇ ਮਾਪਿਆਂ ਨੂੰ ਇਸ ਵਿਸ਼ੇਸ਼ ਸਫਲਤਾ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸ਼ੋਭਾ ਪਰਾਸ਼ਰ ਨੇ ਕਿਹਾ ਕਿ ਬੀ. ਕਾਮ ਵਿਭਾਗ ਕਾਲਜ ਦਾ ਇਕ ਬਹੁਤ ਹੀ ਮਿਹਨਤੀ ਵਿਭਾਗ ਹੈ ਜਿਸ ਵਿਚ ਸਾਰੇ ਲੈਕਚਰਾਰ ਆਪਣੇ ਵਿਸ਼ਿਆਂ ਦੇ ਮਾਹਿਰ ਹਨ ਤੇ ਇਸ ਆਧੁਨਿਕ ਯੁੱਗ ਵਿਚ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰਦੇ ਹਨ | ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਨੇ ਦਿ੍ਸ਼ਟੀ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ | ਇਸ ਮੌਕੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ, ਪ੍ਰੋ: ਮਨੋਜ ਗੁਪਤਾ ਬੀ.ਕਾਮ. ਵਿਭਾਗ ਮੁਖੀ, ਪ੍ਰੋ: ਸੋਨਾਲੀ, ਪ੍ਰੋ: ਰੀਤੀ ਮਹਾਜਨ ਨੂੰ ਵਧਾਈ ਦਿੱਤੀ ਤੇ ਸਿਹਰਾ ਦਿੱਤਾ | ਇਸ ਮੌਕੇ ਪਿ੍ਅੰਕਾ ਚੁੱਘ, ਪ੍ਰੋ: ਕੌਰ, ਪ੍ਰੋ: ਰਜਨੀ, ਪ੍ਰੋ: ਖ਼ੁਸ਼ੀ, ਪ੍ਰੋ: ਪਿ੍ਯਾ ਨੂੰ ਵੀ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ
Ad Position 24