02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 09-04-2026
ਤਾਰਾਗੜ੍ਹ, 8 ਅਪ੍ਰੈਲ (ਸੋਹਨ ਲਾਲ)- ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦੀ ਟੈਂਕੀ ਲੱਗੇ 20-25 ਸਾਲ ਹੋ ਗਏ ਹਨ ਪਰ ਅਜੇ ਤੱਕ ਪਿੰਡ ਵਾਸੀਆਂ ਨੰੂ ਪਾਣੀ ਨਸੀਬ ਨਹੀਂ ਹੋਇਆ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਅੰਦਰ ਪਾਣੀ ਦੀ ਟੈਂਕੀ ਲੱਗੇ ਇੰਨ੍ਹੇ ਸਾਲ ਬੀਤਣ ਦੇ ਬਾਵਜੂਦ ਪਾਣੀ ਦੀ ਇਕ ਬੂੰਦ ਤੱਕ ਨਸੀਬ ਨਹੀਂ ਹੋਈ ਜਿਸ ਕਾਰਨ ਉਹ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਹਰ ਪਾਰਟੀ ਵਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਪਿੰਡ ਅੰਦਰ ਪਹਿਲ ਦੇ ਆਧਾਰ 'ਤੇ ਵਾਟਰ ਸਪਲਾਈ ਦੀ ਮੋਟਰ ਲਗਾ ਕੇ ਦਿੱਤੀ ਜਾਵੇਗੀ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕਿਸੇ ਵੀ ਪਾਰਟੀ ਵਲੋਂ ਧਿਆਨ ਨਹੀਂ ਦਿੱਤਾ ਜਾਂਦਾ | ਪਿੰਡ ਵਾਸੀਆਂ ਕਿਹਾ ਕਿ ਮੌਜੂਦਾ ਸਰਕਾਰ ਨੰੂ ਬਣੇ ਵੀ 4 ਸਾਲ ਹੋ ਗਏ ਹਨ ਪਰ ਇਸ ਸਰਕਾਰ ਨੇ ਵੀ ਪਾਣੀ ਦੀ ਮੋਟਰ ਨਹੀਂ ਲਗਾਈ ਜਿਸ ਕਾਰਨ ਪਿੰਡ ਵਾਸੀ ਮਜ਼ਬੂਰਨ ਗੰਦਾ ਪਾਣੀ ਪੀ ਰਹੇ ਹਨ | ਜਦੋਂ ਇਸ ਸਬੰਧੀ ਸਰਪੰਚ ਬੇਗੋਵਾਲ ਅਨੀਸ਼ਾ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਵਾਲੇ ਪਾਣੀ ਦੇ ਸੈਂਪਲ ਲੈ ਕੇ ਗਏ ਸਨ ਤੇ ਪਾਣੀ ਦਾ ਸੈਂਪਲ ਠੀਕ ਹੈ | ਅਸੀਂ ਮੰਗ ਕੀਤੀ ਸੀ ਕਿ ਬੇਗੋਵਾਲ ਵਿਖੇ ਪਾਈਪਾਂ ਬਾਹਰੋਂ ਬਾਹਰ ਲਗਾਈਆਂ ਜਾਣ ਤਾਂ ਜੋ ਪਿੰਡ 'ਚ ਪਾਣੀ ਜਾ ਸਕੇ | ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਗੱਲ ਕੀਤੀ ਹੈ | ਉਨ੍ਹਾਂ ਕਿਹਾ ਕਿ ਪਿੰਡ ਬੇਗੋਵਾਲ ਵਿਖੇ ਜਲਦ ਪਾਣੀ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੀ. ਕਾਮ ਦੇ ਨਤੀਜਿਆਂ 'ਚ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਪਠਾਨਕੋਟ ਦੇ ਸ੍ਰੀਜਲ ਗੁਪਤਾ ਬਣੇ ਓਬਾਮਾ ਫਾਊਾਡੇਸ਼ਨ ਦੇ 'ਫਾਊਾਡਿਰ ਮੈਂਬਰ' <br/>
Ad Position 24