02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਠਾਨਕੋਟ ਦੇ ਸ੍ਰੀਜਲ ਗੁਪਤਾ ਬਣੇ ਓਬਾਮਾ ਫਾਊਾਡੇਸ਼ਨ ਦੇ 'ਫਾਊਾਡਿਰ ਮੈਂਬਰ' <br/>

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਸੰਧੂ)- ਪੰਜਾਬ ਦੇ ਪਠਾਨਕੋਟ ਤੋਂ ਇਕ ਮਾਣਯੋਗ ਤੇ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ | ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ, ਟੇਡਕਸ ਕੈਲੇਡੋਨੀਆਂ ਦੇ ਕਿਊਰੇਟਰ, ਯੂਨੈਸਕੋ ਅਸਪਨੇਟ ਦੇ ਕੋਆਰਡੀਨੇਟਰ ਤੇ ਅਸਪੇਨ ਇੰਸਟੀਟਿਊਟ ਦੇ ਵੈਂਗਾਰਡ ਮੈਂਬਰ ਸ੍ਰੀਜਲ ਗੁਪਤਾ ਨੂੰ ਪ੍ਰਸਿੱਧ ਓਬਾਮਾ ਫਾਊਾਡੇਸ਼ਨ ਦਾ 'ਫਾਊਾਡਿੰਗ ਮੈਂਬਰ' ਬਣਾਇਆ ਗਿਆ ਹੈ | ਇਹ ਸਨਮਾਨ ਸਿਰਫ਼ ਸ੍ਰੀਜਲ ਗੁਪਤਾ ਦੀ ਅੰਤਰਰਾਸ਼ਟਰੀ ਪਹਿਚਾਣ ਦਾ ਪ੍ਰਮਾਣ ਨਹੀਂ, ਸਗੋਂ ਪਠਾਨਕੋਟ ਤੇ ਪੂਰੇ ਪੰਜਾਬ ਲਈ ਵੀ ਵੱਡੀ ਮਾਣ ਦੀ ਗੱਲ ਹੈ | ਓਬਾਮਾ ਫਾਊਾਡੇਸ਼ਨ ਦੁਨੀਆਂ ਭਰ ਵਿਚ ਨਾਗਰਿਕ ਨੇਤਿ੍ਤਵ ਨੂੰ ਮਜ਼ਬੂਤ ਕਰਨ ਅਤੇ ਲੋਕਤੰਤਰ ਦੀ ਰੱਖਿਆ ਲਈ ਕੰਮ ਕਰਦੀ ਇਕ ਵਿਸ਼ਵ ਪੱਧਰੀ ਸੰਸਥਾ ਹੈ | ਬਰਾਕ ਓਬਾਮਾ ਵਲੋਂ ਵਿਅਕਤੀਗਤ ਸੰਦੇਸ਼ ਇਸ ਉਪਲੱਬਧੀ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰੇ ਫਾਊਾਡਿੰਗ ਮੈਂਬਰਾਂ ਲਈ ਇਕ ਵਿਅਕਤੀਗਤ ਵੀਡੀਓ ਸੰਦੇਸ਼ ਭੇਜਿਆ | ਇਸ ਸੰਦੇਸ਼ ਵਿਚ ਉਨ੍ਹਾਂ ਨੇ ਓਬਾਮਾ ਪ੍ਰੈਜ਼ੀਡੈਂਸ਼ਲ ਸੈਂਟਰ ਦੀ ਦਿ੍ਸ਼ਟੀ ਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ | ਸ੍ਰੀਜਲ ਗੁਪਤਾ ਨੇ ਆਪਣੇ ਅਨੁਭਵ ਬਾਰੇ ਕਿਹਾ ਰਾਸ਼ਟਰਪਤੀ ਓਬਾਮਾ ਦਾ ਸੰਦੇਸ਼ ਸੁਣਨਾ ਬਹੁਤ ਹੀ ਪੇ੍ਰਰਨਾਦਾਇਕ ਪਲ ਸੀ | ਇਹ ਵਿਸ਼ਵਾਸ ਕਿ ਬਦਲਾਅ ਸਥਾਨਕ ਪੱਧਰ ਤੋਂ ਸ਼ੁਰੂ ਹੁੰਦਾ ਹੈ, ਸਾਡੇ ਪਠਾਨਕੋਟ 'ਚ ਕੀਤੇ ਜਾ ਰਹੇ ਕੰਮ ਨਾਲ ਬਿਲਕੁਲ ਮੇਲ ਖਾਂਦਾ ਹੈ | ਪਠਾਨਕੋਟ ਦੀ ਗਲੋਬਲ ਪਹਿਚਾਣ ਸ੍ਰੀਜਲ ਗੁਪਤਾ ਕਈ ਸਾਲਾਂ ਤੋਂ ਪਠਾਨਕੋਟ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਇਕ ਪ੍ਰਗਤੀਸ਼ੀਲ ਸ਼ਹਿਰ ਵਜੋਂ ਪੇਸ਼ ਕਰ ਰਹੇ ਹਨ | ਉਨ੍ਹਾਂ ਦੇ ਅਗਵਾਈ ਹੇਠ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਯੂਨੈਸਕੋ ਸਪਨੇਟ ਦਾ ਮੈਂਬਰ ਹੈ, ਜੋ ਇਸ ਨੂੰ ਵਿਸ਼ਵ ਦੇ ਚੁਣਿੰਦੇ ਸਕੂਲਾਂ ਵਿਚ ਸ਼ਾਮਿਲ ਕਰਦਾ ਹੈ | ਸ੍ਰੀਜਲ ਗੁਪਤਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਨਹੀਂ, ਸਗੋਂ ਪਠਾਨਕੋਟ ਤੇ ਸਾਡੇ ਸਮੂਹ ਸਮਾਜ ਦਾ ਹੈ | ਮੇਰਾ ਵਿਸ਼ਵਾਸ ਹੈ ਕਿ ਛੋਟੇ ਸ਼ਹਿਰ ਵੀ ਦੁਨੀਆਂ ਵਿਚ ਵੱਡਾ ਬਦਲਾਅ ਲਿਆ ਸਕਦੇ ਹਨ |


Ad Position 22
No active advertisement
ਪਿਛਲੀ ਖ਼ਬਰ ਪਿੰਡ ਬੇਗੋਵਾਲ ਵਿਖੇ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਅੱਗ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਬੱਚੇ ਦੇ ਪਰਿਵਾਰ ਨੂੰ ਮਿਲੇ ਸਾਬਕਾ ਵਿਧਾਇਕ ਜੋਗਿੰਦਰ ਪਾਲ <br/>
Ad Position 24