01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਚੱਕੀ ਪੁਲ 'ਤੇ ਬਣਿਆ ਅਸਥਾਈ ਬੱਸ ਸਟੈਂਡ ਬਣ ਰਿਹਾ ਹਾਦਸੇ ਦਾ ਕਾਰਨ

Ad Position 21
No active advertisement
ਅਜੀਤ ਡੈਸਕ 09-04-2026
ਪਠਾਨਕੋਟ, 8 ਅਪ੍ਰੈਲ (ਸੁਮਿਤ)- ਚੱਕੀ ਪੁਲ 'ਤੇ ਬਣਿਆ ਅਸਥਾਈ ਬੱਸ ਸਟੈਂਡ ਵੱਡੇ ਹਾਦਸੇ ਦਾ ਖ਼ਤਰਾ ਪੈਦਾ ਕਰਦਾ ਹੈ | ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਚੱਕੀ ਪੁਲ ਨੇੜੇ ਬਣਿਆ ਅਸਥਾਈ ਬੱਸ ਸਟੈਂਡ ਹੁਣ ਹਾਦਸਿਆਂ ਦਾ ਸਰੋਤ ਬਣਦਾ ਜਾ ਰਿਹਾ ਹੈ | ਜੰਮੂ-ਕੱਟੜਾ, ਅੰਮਿ੍ਤਸਰ ਤੇ ਪਠਾਨਕੋਟ ਤੋਂ ਚੰਡੀਗੜ੍ਹ, ਦਿੱਲੀ, ਜਲੰਧਰ ਤੇ ਲੁਧਿਆਣਾ ਜਾਣ ਵਾਲੇ ਵਾਹਨ ਦਿਨ-ਰਾਤ ਇਸ ਵਿਅਸਤ ਰਸਤੇ 'ਤੇ ਤੇਜ਼ ਰਫ਼ਤਾਰ ਨਾਲ ਲੰਘਦੇ ਹਨ ਜਿਸ ਨਾਲ ਜੋਖ਼ਮ ਵਧਦਾ ਹੈ | ਇਸ ਸਥਾਨ ਤੋਂ ਵੱਡੀ ਗਿਣਤੀ ਵਿਚ ਯਾਤਰੀ ਚੰਡੀਗੜ੍ਹ ਲਈ ਬੱਸਾਂ 'ਚ ਵੀ ਚੜ੍ਹਦੇ ਹਨ | ਜਦੋਂ ਕਿ ਬੱਸ ਸਟੈਂਡ ਉਪਲਬਧ ਹੈ, ਸੁਰੱਖਿਆ ਦੇ ਢੱੁਕਵੇਂ ਉਪਾਵਾਂ ਦੀ ਘਾਟ ਲੋਕਾਂ ਨੂੰ ਕਾਫ਼ੀ ਜੋਖ਼ਮ 'ਚ ਪਾਉਂਦੀ ਹੈ | ਧਿਆਨਦੇਣ ਯੋਗ ਹੈ ਕਿ ਪੈਦਲ ਯਾਤਰੀਆਂ ਲਈ ਬਣਾਏ ਗਏ ਫਲਾਈਓਵਰ ਕਰਾਸਿੰਗ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਜਦਕਿ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਸਿੱਧੇ ਹਾਈਵੇਅ ਪਾਰ ਕਰਨਾ ਪੈ ਰਿਹਾ ਹੈ ਜਿਸ ਨਾਲ ਹਾਦਸਿਆਂ ਦਾ ਲਗਾਤਾਰ ਡਰ ਬਣਿਆ ਰਹਿੰਦਾ ਹੈ | ਪ੍ਰਸ਼ਾਸਨ ਨੇ ਅਜੇ ਤੱਕ ਇਸ ਗੰਭੀਰ ਸਮੱਸਿਆ ਦਾ ਸਥਾਈ ਹੱਲ ਨਹੀਂ ਕੱਢਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਰਕਾਰਾਂ ਵਲੋਂ ਪਾਣੀ ਨੂੰ ਲੈ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ- ਮਲੂਕਾ ਅਗਲੀ ਖ਼ਬਰ ਨੌਸ਼ਹਿਰਾ ਨਲਬੰਦਾ 'ਚ 3 ਟਰਾਂਸਫ਼ਾਰਮਰਾਂ ਤੋਂ ਤੇਲ ਤੇ ਕੀਮਤੀ ਸਾਮਾਨ ਚੋਰੀ
Ad Position 24