01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੇਂਦਰੀ ਸਰਕਾਰਾਂ ਵਲੋਂ ਪਾਣੀ ਨੂੰ ਲੈ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ- ਮਲੂਕਾ

Ad Position 21
No active advertisement
ਅਜੀਤ ਡੈਸਕ 09-04-2026
ਭਗਤਾ ਭਾਈਕਾ, 8 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਪਾਣੀ ਨੂੰ ਲੈ ਕੇ ਵਾਰ ਵਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ¢ ਦੇਸ ਦੀ ਆਜ਼ਾਦੀ ਅਤੇ ਪੰਜਾਬ-ਪਕਿ, ਪੰਜਾਬ-ਹਰਿਆਣਾ ਦੀ ਵੰਡ ਸਮੇਂ ਵੀ ਪਾਣੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਗਿਆ ਹੈ¢ ਇਹਨਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਗੁਰਦੁਆਰਾ ਸ੍ਰੀ ਤਾਰੂਆਣਾ ਸਾਹਿਬ, ਮਲੂਕਾ ਵਿਖੇ ਅਕਾਲੀ ਦਲ ਵਲੋਂ ਸ਼ੁਕਰਾਨੇ ਵਜੋਂ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ¢ ਸ. ਮਲੂਕਾ ਨੇ ਕਿਹਾ ਕਿ ਸਭ ਸੂਬਿਆ ਕੋਲੇ ਆਪਣੀਆਂ ਰਾਜਧਾਨੀਆਂ ਹਨ, ਪਰੰਤੂ ਬਦਕਿਸਮਤ ਪੰਜਾਬ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਖੁਲ ਕੇ ਆਪਣਾ ਨਹੀ ਕਹਿ ਸਕਦਾ¢ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਦੇਸ਼ ਉਪਰ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਹੀ ਕੀਤਾ ਹੈ¢ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਰਾਜ ਦÏਰਾਨ ਪੰਜਾਬ ਨੇ ਕੋਈ ਤਰੱਕੀ ਨਹੀ ਕੀਤੀ ਅਤੇ ਹੁਣ ਆਪ ਦੇ ਚਾਰ ਸਾਲਾਂ ਵਿਚ ਵੀ ਵਿਕਾਸ ਕਾਰਜ ਕਰਨ ਦੀ ਬਜਾਏ ਲੋਕਾਂ ਨੂੰ ਝੂਠ ਦੇ ਜਾਲ ਵਿਚ ਹੀ ਫਸਾਇਆ ਜਾ ਰਿਹਾ ਹੈ¢ ਮਲੂਕਾ ਨੇ ਕਿਹਾ ਕਿ ਸੂਬੇ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਸਾਫ਼ ਹੋ ਚੁੱਕਾ ਹੈ ਕਿ ਲੋਕ ਹੁਣ ਅਕਾਲੀ ਦਲ ਦੇ ਹੱਕ ਵਿਚ ਆ ਚੁੱਕੇ ਹਨ¢ ਮਲੂਕਾ ਨੇ ਬੀਜੇਪੀ ਸਬੰਧੀ ਬੋਲਦੇ ਹੋਏ ਕਿਹਾ ਕਿ ਸੂਬੇ ਦੇ ਦਿਹਾਤੀ ਹਲਕਿਆਂ ਅੰਦਰ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਜਦਕਿ ਅਕਲੀ ਦਲ ਇਕੱਲਾ ਸਰਕਾਰ ਬਣਾਉਣ ਵਿਚ ਦਮ ਰੱਖਦਾ ਹੈ¢ ਮਲੂਕਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਿੱਤਣ ਅਤੇ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਤੇ ਉਪ ਚੇਅਰਮੈਨ ਬਣਨ ਤੇ ਅਕਾਲੀ ਸਮਰਥਕਾਂ ਨੂੰ ਵਧਾਈ ਦਿੰਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ਲਈ ਹੁਣੇ ਤੋਂ ਤਿਆਰੀਆਂ ਖਿੱਚਣ ਦੀ ਅਪੀਲ ਕੀਤੀ¢ ਇਕੱਠ ਦÏਰਾਨ ਹਰਿੰਦਰ ਸਿੰਘ ਮਹਿਰਾਜ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ 2027 ਦਾ ਇਹ ਸੈਮੀ ਫਾਈਨਲ ਮੈਚ ਅਕਾਲੀ ਨੇ ਜਿੱਤ ਲਿਆ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਫਾਈਨਲ ਮੈਚ ਵਿਚ ਵੀ ਅਕਾਲੀ ਦਲ ਦੀ ਜਿੱਤ ਪੱਕੀ ਹੈ¢ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਖੇਤਰੀ ਪਾਰਟੀ ਦੀ ਸਰਕਾਰ ਲਿਆਉਣੀ ਬੇਹੱਦ ਜ਼ਰੂਰੀ ਹੈ¢ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਪਾਰਟੀ ਹੈ¢ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਸੂਬੇ ਅੰਦਰ ਜੇ ਵਿਕਾਸ ਕੀਤਾ ਹੈ ਕਿ ਉਹ ਹਿੱਕ ਠੋਕ ਕੇ ਕਹਿਣ ਵਾਲਾ ਸਿਰਫ਼ ਅਕਾਲੀ ਦਲ ਹੀ ਹੈ¢ ਭਾਈ ਸਤਨਾਮ ਸਿੰਘ ਖ਼ਾਲਸਾ , ਜਗਮੋਹਣ ਲਾਲ ਭਗਤਾ, ਬਲÏਰ ਸਿੰਘ ਕਾਂਗੜ ਨੇ ਸੰਬੋਧਨ ਕਰਦੇ ਹੋਏ ਭਵਿੱਖ ਵਿਚ ਅਕਾਲੀ ਦਲ ਦੀ ਹੋਰ ਮਜ਼ਬੂਤੀ ਲਈ ਨੁਕਤੇ ਵੀ ਸਾਂਝੇ ਕੀਤੇ¢ ਇਸ ਸਮੇਂ ਜਿਊਣ ਸਿੰਘ ਸੰਧੂ ਸੇਲਬਰਾਹ, ਰਾਕੇਸ਼ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ, ਗੁਰਤੇਜ ਸਿੰਘ ਚਾਨੀ, ਲੱਖੀ ਭਾਈਰੂਪਾ, ਸੁਖਦੀਪ ਸਿੰਘ ਸਿਰੀਏਵਾਲਾ, ਡਾ ਜਸਪਾਲ ਸਿੰਘ, ਸਤਵਿੰਦਰਪਾਲ ਸਿੱਧੂ, ਗੁਰਲਾਲ ਸੇਲਬਾਰਹ, ਜਸਵੰਤ ਭਾਈਰੂਪਾ, ਨਾਇਬ ਹਮੀਰਗੜ੍ਹ, ਅਵਤਾਰ ਕੋਠਾ ਗੁਰੂ, ਹੈਪੀ ਰਾਮਪੁਰਾ, ਡਾ ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਪੁਰੀ, ਹਰਦੇਵ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਪ੍ਰਧਾਨ, ਕੁਲਵੰਤ ਘੰਡਾਬੰਨਾ, ਗੁਰਪ੍ਰੀਤ ਘੰਡਾਬੰਨਾ, ਗੁਰਸੰਗਤ ਮਲੂਕਾ, ਸੰਮਾ ਕਾਂਗੜ, ਕਾਲਾ ਬਲਾਹੜ, ਮੱਲੂ ਗੁਰੂਸਰ ਸਮੇਂ ਵੱਡੀ ਤਾਦਾਦ ਵਿਚ ਅਕਾਲੀ ਸਮਰਥਕ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕਮਲਪ੍ਰੀਤ ਕੌਰ ਖੁਰਲ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਚੱਕੀ ਪੁਲ 'ਤੇ ਬਣਿਆ ਅਸਥਾਈ ਬੱਸ ਸਟੈਂਡ ਬਣ ਰਿਹਾ ਹਾਦਸੇ ਦਾ ਕਾਰਨ
Ad Position 24