ਬਠਿੰਡਾ, 8 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੇ ਕਮਲਪ੍ਰੀਤ ਕੌਰ ਖੁਰਲ ਵਾਸੀ ਬਠਿੰਡਾ ਨੂੰ ਜਥੇਬੰਦੀ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਨਿਯੁਕਤ ਕੀਤਾ ਹੈ | ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਅਤੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹੀਆ ਨੇ ਉਨ੍ਹਾਂ ਦਾ ਜਥੇਬੰਦੀ ਦਾ ਹਿੱਸਾ ਬਣਨ 'ਤੇ ਨਿੱਘਾ ਸਵਾਗਤ ਕੀਤਾ | ਕਮਲਪ੍ਰੀਤ ਕੌਰ ਖੁਰਲ ਨੇ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗੀ ਤੇ ਆਉਣ ਵਾਲੇ ਦਿਨਾਂ ਅੰਦਰ ਮਹਿਲਾ ਵਿੰਗ ਦਾ ਜ਼ਿਲੇ੍ਹ ਭਰ ਵਿਚ ਵਿਸਥਾਰ ਕੀਤਾ ਜਾਵੇਗਾ | ਉਹ ਪਿਛਲੇ ਲੰਬੇ ਸਮੇਂ ਤੋਂ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ | ਇਸ ਮੌਕੇ ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਖੋਖਰ, ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਬਾਹੀਆ, ਸੂਬਾ ਮੀਤ ਪ੍ਰਧਾਨ ਪੂਰਨ ਸਿੰਘ ਜੱਜਲ, ਸੂਬਾ ਅਬਜ਼ਰਵਰ ਗੁਰਦੇਵ ਸਿੰਘ ਧੀਮਾਨ, ਸਿਆਸੀ ਵਿੰਗ ਆਗੂ ਗੁਰਜੰਟ ਸਿੰਘ ਧੀਮਾਨ, ਬਠਿੰਡਾ-ਮਾਨਸਾ ਦੇ ਅਬਜ਼ਰਵਰ ਸਤਨਾਮ ਸਿੰਘ ਕੋਟਲੀ, ਹਲਕਾ ਬਠਿੰਡਾ ਦਿਹਾਤੀ ਕਰਮਜੀਤ ਸਿੰਘ, ਹਲਕਾ ਭੁੱਚੋ ਹਰਦੀਪ ਸਿੰਘ ਪੂੰਨੀ, ਹਲਕਾ ਸ਼ਹਿਰੀ ਗੁਰਪ੍ਰੀਤ ਸਿੰਘ, ਸੂਬਾ ਪ੍ਰੈਸ ਸਕੱਤਰ ਦਵਿੰਦਰ ਸਿੰਘ ਸੱਗੂ, ਜ਼ੋਨ ਇੰਚਾਰਜ ਗੁਰਤੇਜ ਸਿੰਘ ਤੇਜੀ, ਮਾਨਸਾ ਜ਼ੋਨ ਇੰਚਾਰਜ ਸੁਖਦਰਸ਼ਨ ਸਿੰਘ ਜੰਡੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀਆ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਠੇਕੇਦਾਰ ਗੁਰਮੇਲ ਸਿੰਘ ਨੇ ਕਮਲਪ੍ਰੀਤ ਕੌਰ ਖੁਰਲ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ |