20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਲ ਮਿਊਾਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 11-04-2026
ਗੁਰਦਾਸਪੁਰ, 10 ਅਪ੍ਰੈਲ (ਚੱਕਰਾਜਾ)-ਆਲ ਮਿਊਾਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਵਿਖੇ ਹੋਈ | ਮੀਟਿੰਗ ਵਿਚ ਨਗਰ ਕੌਂਸਲ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੀਟਿੰਗ ਨੰੂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮੇਸ਼ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਵਿਜੇ ਥਾਪਾ ਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਨੇ ਕਿਹਾ ਕਿ ਮਿਊਾਸੀਪਲ ਪੈਨਸ਼ਨਰਾਂ ਦੀਆਂ ਦੇਣਦਾਰੀਆਂ ਮਹਿਕਮੇ ਵੱਲ ਖੜੀਆਂ ਹਨ, ਜ਼ਿਲ੍ਹੇ ਅੰਦਰ 7 ਨਗਰ ਕੌਂਸਲਾਂ ਪੈਂਦੀਆਂ ਹਨ ਅਤੇ ਕੁਝ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੰੂ ਸਮੇਂ ਸਿਰ ਅਦਾਇਗੀ ਕਰ ਦਿੱਤੀ ਹੋਈ ਹੈ ਤੇ ਸਿਰਫ਼ ਇਕ ਨਗਰ ਕੌਂਸਲ ਵਲੋਂ ਮੁਲਾਜ਼ਮਾਂ ਨੰੂ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਨੰੂ ਰੁਕਿਆ ਭੁਗਤਾਨ ਕਰਵਾਉਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੰੂ ਸਖ਼ਤ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਮੁਲਾਜ਼ਮ ਪ੍ਰੇਸ਼ਾਨੀ ਤੋਂ ਬਚ ਸਕਣ | ਇਸ ਮੌਕੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਰਾਜਬੀਰ ਕੌਰ, ਗੁਰਿੰਦਰ ਕੌਰ, ਗੁਰਭੇਜ ਸਿੰਘ, ਸੁਭਾਸ਼ ਚੰਦਰ, ਪ੍ਰੇਮ ਕੁਮਾਰ, ਅਸ਼ੋਕ ਕੁਮਾਰ, ûੜੂ ਰਾਮ, ਰਾਜ ਕੁਮਾਰ, ਅਸ਼ਵਨੀ ਮਹਾਜਨ, ਪੂਰਨ ਚੰਦ, ਮੋਹਨ ਸਿੰਘ, ਸਲਾਮਤ ਮਸੀਹ, ਨਰੇਸ਼ ਚੰਦਰ, ਗੀਤਾ ਦੇਵੀ, ਰਾਜ ਕੁਮਾਰ ਤੇ ਸੁਰਜੀਤ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐ ੱਸ.ਜੀ.ਆਰ.ਡੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਪੰਧੇਰ 'ਚ ਵਿਸ਼ਵ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਦਾਖਾ ਮਾਰਕੀਟ ਕਮੇਟੀ ਦੇ ਮੁੱਲਾਂਪੁਰ/ਰਕਬਾ ਮੁੱਖ ਯਾਰਡ 'ਚ ਕਣਕ ਦੀ ਆਮਦ
Ad Position 24