20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਾਖਾ ਮਾਰਕੀਟ ਕਮੇਟੀ ਦੇ ਮੁੱਲਾਂਪੁਰ/ਰਕਬਾ ਮੁੱਖ ਯਾਰਡ 'ਚ ਕਣਕ ਦੀ ਆਮਦ

Ad Position 21
No active advertisement
ਅਜੀਤ ਡੈਸਕ 11-04-2026
• ਡਾ. ਕੇ. ਐੱਨ. ਐੱਸ. ਕੰਗ ਤੇ ਚੇਅਰਮੈਨ ਹਰਨੇਕ ਸਿੰਘ ਨੇ ਫੜ੍ਹ 'ਚ ਪਹੁੰਚ ਖ਼ਰੀਦ ਕਰਵਾਈ ਸ਼ੁਰੂ
ਮੁੱਲਾਂਪੁਰ-ਦਾਖਾ, 10 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਅਧੀਨ ਅਨਾਜ ਮੰਡੀ ਮੁੱਲਾਂਪੁਰ/ਰਕਬਾ ਦੇ ਫੜ੍ਹਾਂ 'ਚ ਹਾੜ੍ਹੀ ਫ਼ਸਲ ਕਣਕ ਦੀ ਆਮਦ ਸ਼ੁਰੂ ਹੋ ਗਈ | ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਲੋਂ ਕਣਕ ਦਾ ਭਾਅ ਲਗਾਉਣ ਦੀ ਸ਼ੁਰੂਆਤ ਮੌਕੇ ਉਨ੍ਹਾਂ ਨਾਲ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਹਰਨੇਕ ਸਿੰਘ ਸੇਖੋਂ, ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਪਨਸਪ, ਪਨਗਰੇਨ, ਮਾਰਕਫੈੱਡ, ਵੇਅਰ ਹਾਊਸ ਦੇ ਇੰਸਪੈਕਟਰ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਸੁਖਦੇਵ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਨਵਲ ਕਿਸ਼ੋਰ, ਆੜ੍ਹਤੀ ਕਿ੍ਸ਼ਨ ਧੋਤੀਵਾਲਾ, ਆੜ੍ਹਤੀ ਮਹਾਂਵੀਰ ਬਾਂਸਲ, ਆੜ੍ਹਤੀ ਬਾਲ ਕਿ੍ਸ਼ਨ ਰਾਮ, ਆੜ੍ਹਤੀ ਨਰਿੰਦਰ ਸਿੰਘ ਬੜੈਚ, ਆੜ੍ਹਤੀ ਹਰਭਿੰਦਰ ਸਿੰਘ ਸੇਖੋਂ ਸਹੌਲੀ, ਆੜ੍ਹਤੀ ਰਾਕੇਸ਼ ਗੁਪਤਾ, ਆੜ੍ਹਤੀ ਜਗਦੀਸ਼ ਸਿੰਘ ਜੱਗੀ, ਆੜ੍ਹਤੀ ਤਰੁਣ ਜਿੰਦਲ, ਆਪ ਪਾਰਟੀ ਆਗੂ ਹਰਪ੍ਰੀਤ ਸਿੰਘ ਸਰਾਂ, ਹੋਰ ਆੜ੍ਹਤੀ, ਕਿਸਾਨ ਮੌਜੂਦ ਰਹੇ | ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਸਮੇਂ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਸਾਡੀ ਸਰਕਾਰ ਵਲੋਂ ਕਿਸਾਨਾਂ ਦਾ ਮੰਡੀ 'ਚ ਦਾਣਾ-ਦਾਣਾ ਖ੍ਰੀਦਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਯੋਗ ਅਗਵਾਈ ਹੇਠ ਪਿਛਲੇ 8 ਸੀਜ਼ਨਾਂ ਦੌਰਾਨ ਕਿਸਾਨਾਂ ਨੂੰ ਮੰਡੀ 'ਚ ਕੋਈ ਮੁਸ਼ਕਿਲ ਨਹੀਂ ਆਈ, ਨਾ ਹੀ ਇਸ ਵਾਰ ਆਵੇਗੀ | ਖ਼ਰੀਦ ਦੇ ਪੁਖਤਾ ਪ੍ਰਬੰਧਾਂ ਅਤੇ ਮੰਡੀ ਫੜ੍ਹਾਂ 'ਚ ਫ਼ਸਲ ਲੈ ਕੇ ਆਏ ਕਿਸਾਨ ਲਈ ਪੀਣ ਵਾਲੇ ਪਾਣੀ, ਪਖਾਨੇ, ਹੋਰ ਸੁਵਿਧਾ ਬਾਰੇ ਡਾ: ਕੇ.ਐੱਨ.ਐੱਸ ਕੰਗ ਵਲੋਂ ਦਾਖਾ ਮਾਰਕੀਟ ਕਮੇਟੀ ਅਮਲੇ-ਫੈਲੇ ਨੂੰ ਹਦਾਇਤ ਕੀਤੀ | ਦਾਖਾ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਜਗਰਾਉਂ, ਮੰਡੀ ਅਫ਼ਸਰ ਜਸਵੀਰ ਸਿੰਘ ਦੱਸਿਆ ਕਿ ਮੁੱਖ ਯਾਰਡ ਤੋਂ ਲੈ ਕੇ ਸੁਧਾਰ, ਸਰਾਭਾ, ਹਲਵਾਰਾ, ਨੂਰਪੁਰ ਬੇਟ, ਹੰਬੜਾਂ, ਪੁੜੈਣ, ਚੱਕ ਕਲਾਂ, ਸਵੱਦੀ, ਤਲਵੰਡੀ ਕਲਾਂ, ਮਨਸੂਰਾਂ ਖ਼ਰੀਦ ਕੇਂਦਰਾਂ 'ਚ ਮਾਰਕੀਟ ਕਮੇਟੀ ਵਲੋਂ ਖਰੀਦ ਪ੍ਰਕਿਰਿਆ ਦੇ ਚੱਲਦਿਆਂ ਪਹਿਲਾਂ ਹੀ ਪੁਖਤਾ ਪ੍ਰਬੰਧ ਹੋ ਚੁੱਕਾ ਹੈ | ਮੰਡੀ ਮਜ਼ਦੂਰਾਂ ਵਲੋਂ ਕਣਕ ਫ਼ਸਲ ਦੀ ਸਫ਼ਾਈ, ਲਦਾਈ, ਲੁਹਾਈ ਦਾ ਰਸਮੀ ਕੰਮ ਸ਼ੁਰੂ ਹੋਣ ਨਾਲ ਮੰਡੀ ਮਜ਼ਦੂਰਾਂ ਦੇ ਵੀ ਅੱਜ ਤੋਂ ਚੁੱਲ੍ਹੇ ਤਪਣੇ ਸ਼ੁਰੂ ਹੋ ਗਏ |
Ad Position 22
No active advertisement
ਪਿਛਲੀ ਖ਼ਬਰ ਆਲ ਮਿਊਾਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਆਈ. ਐੱਮ. ਟੀ. ਦਾਖਾ ਸਮਾਰੋਹ 'ਚ ਪੁੱਜੇ ਐੱਨ. ਆਈ. ਐੱਸ. ਡੀ. ਮੈਂਬਰ ਸੁਖਵਿੰਦਰ ਬਿੰਦਰਾ ਦਾ ਸਨਮਾਨ
Ad Position 24