ਮੁੱਲਾਂਪੁਰ-ਦਾਖਾ, 10 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ (ਲੁਧਿ:) ਵਿਖੇ ਬੀ.ਸੀ.ਏ, ਬੀ.ਬੀ.ਏ, ਐੱਮ.ਬੀ.ਏ ਅਤੇ ਐੱਮ.ਐੱਸ.ਸੀ (ਆਈ.ਟੀ) ਵਿਦਿਆਰਥੀਆਂ ਦੇ ਡਿਗਰੀ ਵੰਡ ਸਮਾਰੋਹ ਵਿਚ ਕਾਲਜ ਛੱਡ ਚੁੱਕੇ ਵਿਦਿਆਰਥੀ ਆਪਣੇ ਪਰਿਵਾਰਾਂ ਸਮੇਤ ਪੁੱਜੇ | ਜੀ.ਟੀ.ਬੀ-ਆਈ.ਐੱਮ.ਟੀ ਦਾਖਾ ਕੈਂਪਸ ਅੰਦਰ ਡਿਗਰੀ ਵੰਡ ਸਮਾਰੋਹ ਦੇ ਮੰਚ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ | ਕੈਂਪਸ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਦੀ ਨਜ਼ਰਸਾਨੀ ਹੇਠ ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਕੌਮੀ ਸਮਾਜਿਕ ਸੁਰੱਖਿਆ ਨਿਆਂ ਮੰਤਰਾਲਾ (ਐੱਨ.ਆਈ.ਐੱਸ.ਡੀ.) ਮੈਂਬਰ ਸੁਖਵਿੰਦਰ ਸਿੰਘ ਬਿੰਦਰਾ ਦਾ ਕਾਲਜ ਕੈਂਪਸ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਟਰੱਸਟੀ ਅਪਰ ਅਪਾਰ ਸਿੰਘ, ਡਾ: ਮਨੂਦੀਪ ਕੌਸ਼ਲ, ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਪ੍ਰੋ: ਐੱਸ.ਐੱਸ ਢਿੱਲੋਂ ਹੋਰਨਾਂ ਨੇ ਨਿੱਘਾ ਸਵਾਗਤ ਕੀਤਾ | ਮੰਚ ਤੋਂ ਸੁਖਵਿੰਦਰ ਸਿੰਘ ਬਿੰਦਰਾ ਨੂੰ ਜੀ ਆਇਆਂ ਆਖਦਿਆਂ ਡਾ: ਮਨੂਦੀਪ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਦੇ ਕੌਮੀ ਮੈਂਬਰ ਸੁਖਵਿੰਦਰ ਸਿੰਘ ਬਿੰਦਰਾ ਐੱਨ.ਆਈ.ਐੱਸ.ਡੀ ਮੈਂਬਰ ਦੇ ਨਾਲ ਹੀ ਪੰਜਾਬ 'ਚ ਰਾਸ਼ਟਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਵਿਭਾਗ ਦੇਖ ਰਹੇ ਹਨ | ਉਨ੍ਹਾਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਵੀ ਸਵਾਗਤ ਕੀਤਾ | ਡਿਗਰੀ ਵੰਡ ਸਮਾਰੋਹ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਦਿਆਰਥੀਆਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਵਿਦਿਆਰਥੀਆਂ ਨੂੰ ਡਿਗਰੀਆਂ ਵੰਡੇ ਜਾਣ ਦੇ ਨਾਲ ਹੀ ਸਮਾਰੋਹ ਦੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਬਿੰਦਰਾ ਦਾ ਕਾਲਜ ਕੈਂਪਸ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ, ਮੀਤ ਪ੍ਰਧਾਨ ਮਨਜੀਤ ਕੌਰ ਸੇਖੋਂ, ਟਰੱਸਟੀ ਅਪਰ ਅਪਾਰ ਸਿੰਘ, ਡਾ: ਜਸਵਿੰਦਰ ਸਿੰਘ ਸੇਖੋਂ, ਪ੍ਰੋ: ਰਣਜੀਤ ਕੌਰ ਗਰੇਵਾਲ, ਹੋਰਨਾਂ ਵਲੋਂ ਰਲ ਕੇ ਸੁਖਵਿੰਦਰ ਸਿੰਘ ਬਿੰਦਰਾ ਦਾ ਸਨਮਾਨ ਕੀਤਾ ਗਿਆ |