ਪਠਾਨਕੋਟ, 10 ਅਪ੍ਰੈਲ (ਸੰਧੂ)- ਏ.ਐਂਡ.ਐਮ. ਇੰਸਟੀਚਿਊਟਸ ਪਠਾਨਕੋਟ ਨੇ ਇਕ ਵਿਸ਼ਾਲ ਮੈਗਾ ਨੌਕਰੀ ਮੇਲਾ ਸਫਲਤਾ ਪੂਰਵਕ ਕਰਵਾਇਆ ਗਿਆ | ਸਮਾਗਮ ਸੰਸਥਾ ਦੇ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ ਤੇ ਉਪ ਪ੍ਰਧਾਨ ਨਮਨ ਮਹਾਜਨ ਦੀ ਅਗਵਾਈ ਹੇਠ ਤੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਤੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਡਾਇਰੈਕਟਰ ਡਾ: ਰੇਣੂਕਾ ਮਹਾਜਨ ਤੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਨੌਕਰੀ ਮੇਲੇ ਵਿਚ ਲਗਪਗ 50 ਨਾਮਵਰ ਕੰਪਨੀਆਂ ਨੇ ਹਿੱਸਾ ਲਿਆ ਜਿਸ ਨਾਲ ਵਿਦਿਆਰਥੀਆਂ ਨੂੰ ਸ਼ਾਨਦਾਰ ਰੁਜ਼ਗਾਰ ਦੇ ਮੌਕੇ ਮਿਲੇ | ਲਗਪਗ 170 ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਡਾਇਰੈਕਟਰ ਡਾ: ਰੇਣੂਕਾ ਮਹਾਜਨ ਅਤੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਉਦਯੋਗ ਨਾਲ ਜੋੜਨ ਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪ੍ਰੋਗਰਾਮ ਦੌਰਾਨ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਰਾਜ ਰਾਣਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਜਤਿੰਦਰ ਕੁਮਾਰ, ਭੁਵਨੇਸ਼ ਪਠਾਨੀਆ, ਅਨਿਕੇਤ ਸ਼ਰਮਾ, ਭਾਵਨਾ ਗੁਲਾਟੀ, ਅੰਜਲੀ, ਸਾਹਿਲ, ਲਵਲੀ, ਭਾਨੂ ਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸੀ |