ਸੁਜਾਨਪੁਰ, 10 ਅਪ੍ਰੈਲ (ਜਗਦੀਪ ਸਿੰਘ)- ਐਮ.ਐਸ. ਅਕੈਡਮੀ ਰਾਣੀਪੁਰ ਆਪਣੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ | ਇਹ ਅਕੈਡਮੀ ਵਿਦਿਆਰਥੀਆਂ ਨੂੰ ਭਾਰਤੀ ਰੱਖਿਆ ਬਲਾਂ ਵਿਚ ਅਫ਼ਸਰ ਵਜੋਂ ਸ਼ਾਮਿਲ ਹੋਣ ਲਈ ਸਹਾਇਤਾ ਕਰਦੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕੈਡਮੀ ਚਲਾ ਰਹੇ ਮਲਕੀਤ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਅਕੈਡਮੀ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰਟਰੀ ਇੰਸਟੀਚਿਊਟ ਵਿਖੇ 16ਵੇਂ ਕੋਰਸ ਲਈ ਅੰਤਿਮ ਮੈਰਿਟ ਸੂਚੀ ਵਿਚ ਆਪਣੇ ਵਿਦਿਆਰਥੀ ਪਾਰਸ ਰਖਵਾਲ ਦੀ ਚੋਣ ਨਾਲ ਇਕ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ | ਅਕੈਡਮੀ ਨੇ 4 ਜਨਵਰੀ 2026 ਨੂੰ ਏ.ਐਫ.ਪੀ.ਆਈ. ਪ੍ਰਵੇਸ਼ ਪ੍ਰੀਖਿਆ ਲਈ ਇਕ ਸਮਰਪਿਤ ਕਰੈਸ਼ ਕੋਰਸ ਕਰਵਾਇਆ ਜਿਸ 'ਚ ਉਨ੍ਹਾਂ ਦਾ ਵਿਦਿਆਰਥੀ ਪਾਰਸ ਰਕਵਾਲ ਸ਼ਾਰਟ-ਲਿਸਟ ਹੋਇਆ ਤੇ ਇੰਟਰਵਿਊ ਤੇ ਮੈਡੀਕਲ ਪੜਾਵਾਂ 'ਚ ਅੱਗੇ ਵਧਿਆ | ਪਾਰਸ ਰਕਵਾਲ ਦੀ ਅੰਤਰਿਮ ਚੋਣ ਵਿਦਿਆਰਥੀ ਤੇ ਅਧਿਆਪਕਾਂ ਦੋਵਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਅਕੈਡਮੀ ਦਾ ਦਿ੍ਸ਼ਟੀਕੋਣ ਪਠਾਨਕੋਟ ਜ਼ਿਲੇ੍ਹ ਦੇ ਪਿੰਡਾਂ ਤੇ ਦੂਰ ਦੁਰਾਡੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਭਾਰਤੀ ਰੱਖਿਆ ਬਲਾਂ 'ਚ ਅਫ਼ਸਰ ਵਜੋਂ ਸ਼ਾਮਿਲ ਹੋਣ ਲਈ ਸਹਾਇਤਾ ਕਰਨਾ ਤੇ ਮਾਰਗ ਦਰਸ਼ਨ ਕਰਨਾ ਹੈ | ਆਪਣੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਅਕੈਡਮੀ ਅਪ੍ਰੈਲ 2026 ਵਿਚ ਹੋਣ ਵਾਲੀ ਐਨ.ਡੀ.ਏ. ਲਿਖਤੀ ਪ੍ਰੀਖਿਆ ਲਈ ਇਕ ਕਰੈਸ਼ ਕੋਰਸ ਵੀ ਚਲਾ ਰਹੀ ਹੈ |