13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਯੁਵਾ ਆਗੂ ਸਤੀਸ਼ ਜੱਟ ਪੰਮਾ ਨੇ ਖੇਡਾਂ ਦਾ ਸਾਮਾਨ ਵੰਡਿਆ

Ad Position 21
No active advertisement
ਅਜੀਤ ਡੈਸਕ 11-04-2026
ਨਰੋਟ ਜੈਮਲ ਸਿੰਘ, 10 ਅਪ੍ਰੈਲ (ਸ਼ਸ਼ੀ ਕੁਮਾਰ)- ਹਲਕਾ ਭੋਆ ਦੇ ਪਿੰਡ ਬਹਾਦਰਪੁਰ ਵਿਚ ਕਾਂਗਰਸ ਪਾਰਟੀ ਦੇ ਜਵਾਹਰ ਬਾਲ ਮੰਚ ਦੇ ਕੋਆਰਡੀਨੇਟਰ ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਨੌਜਵਾਨ ਸਾਥੀਆਂ ਨੂੰ ਵਾਲੀਬਾਲ ਤੇ ਕਿ੍ਕਟ ਦਾ ਸਾਮਾਨ ਵੰਡਿਆ | ਇਸ ਦੇ ਨਾਲ ਹੀ ਆਪਣੀਆਂ ਭੈਣਾਂ ਲਈ ਬੈਡਮਿੰਟਨ ਤੇ ਰੱਸੀ ਟੱਪਣ (ਜੰਪਿੰਗ ਸਕਿੱਪਿੰਗ) ਦਾ ਸਾਮਾਨ ਵੀ ਦਿੱਤਾ ਗਿਆ | ਸਮਾਗਮ ਦੌਰਾਨ ਰਾਜ ਕੁਮਾਰ ਸਿਹੋੜਾ ਸਾਬਕਾ ਚੇਅਰਮੈਨ, ਓ.ਬੀ.ਸੀ. ਪੰਜਾਬ ਦੇ ਉਪ ਪ੍ਰਧਾਨ ਕੁਲਜੀਤ ਸੈਣੀ, ਸੰਮਤੀ ਮੈਂਬਰ ਪੱਪੂ, ਸਾਬਕਾ ਸਰਪੰਚ ਕਾਲਾ, ਵਿਸਾਖੀ ਤੇ ਜੈਮਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੌਜੂਦ ਸਾਰੇ ਮਹਿਮਾਨਾਂ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ | ਇਸ ਮੌਕੇ ਕਾਂਗਰਸ ਦੇ ਯੁਵਾ ਆਗੂ ਤੇ ਜਵਾਹਰ ਬਾਲ ਮੰਚ ਦੇ ਕੋਆਰਡੀਨੇਟਰ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ ਖੇਡਾਂ ਦੇ ਜ਼ਰੀਏ ਹੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ | ਬਲਾਕ ਸੰਮਤੀ ਨਰੋਟ ਜੈਮਲ ਸਿੰਘ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ ਤੇ ਕੁਲਜੀਤ ਸੈਣੀ ਨੇ ਸਤੀਸ਼ ਜੱਟ ਪੰਮਾ ਦੀ ਸ਼ਲਾਘਾ ਕੀਤੀ | -
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਮ.ਐਸ. ਅਕੈਡਮੀ ਰਾਣੀਪੁਰ ਬੱਚਿਆਂ ਨੂੰ ਭਾਰਤੀ ਸੁਰੱਖਿਆ ਬਲਾਂ 'ਚ ਅਫ਼ਸਰ ਵਜੋਂ ਸ਼ਾਮਿਲ ਹੋਣ ਲਈ ਕਰ ਰਹੀ ਸਹਾਇਤਾ-ਮਲਕ...
Ad Position 24