ਕਿਲ੍ਹਾ ਲਾਲ ਸਿੰਘ, 12 ਅਪ੍ਰੈਲ (ਬਲਬੀਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੂੰ ਹਰ ਪਿੰਡ ਗਲੀ, ਮੁਹੱਲੇ ਤੱਕ ਕਾਮਯਾਬ ਕਰਨ ਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ 2027 ਵਿਚ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਭਾਰੀ ਬਹੁਮਤ ਨਾਲ ਬਣ ਸਕੇ | ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਵਲੋਂ ਸੁਖਜਿੰਦਰ ਸਿੰਘ ਪਾਰਸ ਨੂੰ ਐੱਸ. ਸੀ. ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕਰਨ ਤੇ ਸਰਕਲ ਦਿਆਲਗੜ੍ਹ ਦੇ ਅਕਾਲੀ ਵਰਕਰਾਂ ਵਲੋਂ ਸੁਖਜਿੰਦਰ ਸਿੰਘ ਪਾਰਸ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਜਿੰਦਰ ਸਿੰਘ ਪਾਰਸ ਨੇ ਕਿਹਾ ਕਿ ਲਖਬੀਰ ਸਿੰਘ ਲੋਧੀਨੰਗਲ ਇਕ ਤਜਰਬੇਕਾਰ, ਸੁਗੜ ਤੇ ਸਿਆਣੇ ਲੀਡਰ ਹਨ | ਉਨ੍ਹਾਂ ਨੇ ਜੋ ਵਿਸ਼ਵਾਸ ਕਰ ਕੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਆਪਣੇ ਭਾਈਚਾਰੇ (ਐੱਸ. ਸੀ. ਵਿੰਗ) ਦੇ ਇਕ-ਇਕ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਕੋਈ ਕਸਰ ਨਹੀਂ ਛੱਡਾਂਗਾ | ਇਸ ਮੌਕੇ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ, ਅਮਰੀਕ ਸਿੰਘ ਬਾਲੇਵਾਲ, ਸ਼ਰਨਜੀਤ ਸਿੰਘ ਪੱਡਾ, ਸੁਖਦੇਵ ਸਿੰਘ ਬਾਲੇਵਾਲ ਵਲੋਂ ਸੁਖਜਿੰਦਰ ਸਿੰਘ ਪਾਰਸ ਨੂੰ ਸਿਰੋਪਾਓ ਭੇਟ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਅਮਰਜੀਤ ਸਿੰਘ ਕੋਟਲੀ ਫੱਸੀ, ਸਤਨਾਮ ਸਿੰਘ ਜੇ.ਈ., ਯੂਥ ਆਗੂ ਮੰਨੂੰ ਮਮਰਾਵਾਂ, ਅਵਤਾਰ ਸਿੰਘ ਖੋਖਰ ਫ਼ੌਜੀਆਂ, ਕਰਮ ਸਿੰਘ ਭੱਟੀ, ਮੱਖਣ ਸਿੰਘ ਬਾਲੇਵਾਲ, ਬਲਦੇਵ ਸਿੰਘ ਧੀਰ, ਪ੍ਰਧਾਨ ਸੁਖਦੇਵ ਸਿੰਘ, ਹਰਦੇਵ ਸਿੰਘ, ਹਰਜੀਤ ਸਿੰਘ ਹਰਸੀਆਂ, ਸੂਬੇਦਾਰ ਤਿਲਕ ਸਿੰਘ ਹਰਸੀਆਂ ਤੇ ਹਰਮਨ ਪਾਰਸ ਆਦਿ ਹਾਜ਼ਰ ਸਨ |