ਕਲਾਨੌਰ, 12 ਅਪ੍ਰੈਲ (ਪੁਰੇਵਾਲ)- ਨੇੜਲੇ ਪਿੰਡ ਛੋਹਣ 'ਚ ਸਥਿਤ ਆਈ.ਸੀ.ਐੱਸ.ਈ. ਹੋਲੀ ਚਾਇਲਡ ਸਕੂਲ ਵਿਖੇ ਪਿ੍ੰਸੀਪਲ ਸਿਸਟਰ ਸ਼ੈਰੀਨ ਦੀ ਅਗਵਾਈ 'ਚ ਰਚਨਾਤਮਕ ਲਿਖਤ ਗਤੀਵਿਧੀ ਅਤੇ ਆਮ ਜਾਣਕਾਰੀ (ਜੀ.ਕੇ. ਕੁਇਜ਼) ਮੁਕਾਬਲੇ ਕਰਵਾਏ ਗਏ, ਜਿਸ 'ਚ ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਦਰਮਿਆਨ ਸੁੰਦਰ ਲਿਖਾਈ ਦੀ ਗਤੀਵਿਧੀ, 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਦੀ ਰਚਨਾਤਮਕ ਲਿਖਤ ਤੇ ਆਮ ਜਾਣਕਾਰੀ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪਹਿਲੀ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਬੱਚਿਆਂ ਕੋਲੋਂ ਵਿਗਿਆਨ, ਚੱਲ ਰਹੇ ਤਾਜ਼ਾ ਮੁੱਦਿਆਂ ਬਾਰੇ ਪ੍ਰਸ਼ਨ ਪੁੱਛੇ ਗਏ ਜਿਨਾਂ ਦਾ ਬੱਚਿਆਂ ਵਲੋਂ ਬੜੇ ਉਤਸ਼ਾਹ ਨਾਲ ਜੁਆਬ ਦਿੰਦੇ ਹੋਏ ਇਨ੍ਹਾਂ ਮੁਕਾਬਲਿਆਂ ਨੂੰ ਹੋਰ ਰੌਚਕ ਬਣਾਇਆ ਗਿਆ | ਮੁਕਾਬਲਿਆਂ 'ਚੋਂ 9ਵੀਂ ਜਮਾਤ ਦੀ ਅਸ਼ਮੀਤ ਕੌਰ ਤੇ ਟਾਈਟਸ ਮਸੀਹ ਵਲੋਂ ਪਹਿਲਾ ਤੇ ਦੂਜਾ ਸਥਾਨ ਤੇ 8ਵੀਂ ਜਮਾਤ ਦੀਆਂ ਬੱਚੀਆਂ ਜਸਕਰਨ ਕੌਰ ਤੇ ਅਮਨਪ੍ਰੀਤ ਕੌਰ ਵਲੋਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ | ਪਿ੍ੰਸੀਪਲ ਸਿਸਟਰ ਸ਼ੈਰੀਨ ਵਲੋਂ ਬੱਚਿਆਂ ਨੂੰ ਆਪਣੇ ਆਸ-ਪਾਸ ਦੀ ਜਾਣਕਾਰੀ ਤੇ ਤਾਜ਼ਾ ਚੱਲ ਰਹੇ ਮੁੱਦਿਆਂ ਬਾਰੇ ਚੇਤੰਨ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਉਪ ਪਿ੍ੰਸੀਪਲ ਸਿਸਟਰ ਪ੍ਰਮਿਤਾ, ਕੋਆਰਡੀਨੇਟਰ ਸੁਖਬੀਰ ਕੌਰ, ਲੋਰੈਂਸ ਸਰ ਤੇ ਅਲੀਨਾ ਐਲਸਾ ਮੈਡਮ ਵੀ ਹਾਜ਼ਰ ਰਹੇ |