ਕਲਾਨੌਰ, 12 ਅਪ੍ਰੈਲ (ਪੁਰੇਵਾਲ)-ਨੇੜਲੇ ਪਿੰਡ ਬਖ਼ਸ਼ੀਵਾਲ 'ਚ ਸਥਿਤ 'ਦੀ ਦਾਰ ਜ਼ਿੰਮ' 'ਚ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਪਿੰਡਾਂ ਦੇ ਖਿਡਾਰੀਆਂ ਵਲੋਂ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਠੇਕੇਦਾਰ ਸੁਖਜਿੰਦਰ ਸਿੰਘ ਕਾਹਲੋਂ ਮੌੜ ਤੇ ਸਮਾਜ ਸੇਵਕ ਹਰਦੀਪ ਸਿੰਘ ਕਾਹਲੋਂ ਬਖਸ਼ੀਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਕੋਚ ਨਰਿੰਦਰ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਮੁਕਾਬਲੇ ਕਰਵਾਏ ਗਏ, ਜਿਸ 'ਚ ਜੱਸ ਨੜਾਂਵਾਲੀ, ਜੋਬਨ ਮਸੀਹ ਬੁੱਚੇਨੰਗਲ, ਅਰਸ਼ਪ੍ਰੀਤ ਸਿੰਘ ਸਪਰਾਏ ਕੋਠੀ, ਮਨਰਾਜ ਸਿੰਘ ਮੌੜ, ਦਾਨਿਸ਼ ਸੰਗਤਪੁਰ, ਅਮਨ ਮੌੜ ਵਲੋਂ ਪਾਵਰ ਲਿਫਟਿੰਗ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ ਗਿਆ, ਜਦਕਿ ਮੁਕਾਬਲੇ 'ਚ ਗੁਰਤੇਜ ਸਿੰਘ ਸੰਗਤਪੁਰ ਪਹਿਲੇ, ਗੁਰਲਾਲ ਸਿੰਘ ਮੌੜ ਦੂਸਰੇ, ਪ੍ਰਦੀਪ ਸਿੰਘ ਮੌੜ ਅਤੇ ਗੁਰਵਿੰਦਰ ਸਿੰਘ ਨੜਾਂਵਾਲੀ ਤੀਸਰੇ ਸਥਾਨ 'ਤੇ ਰਹੇ | ਮੁੱਖ ਮਹਿਮਾਨ ਸੁਖਜਿੰਦਰ ਸਿੰਘ ਕਾਹਲੋਂ ਮੌੜ ਅਤੇ ਹਰਦੀਪ ਸਿੰਘ ਕਾਹਲੋਂ ਬਖਸ਼ੀਵਾਲ ਵਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਉਪਰੰਤ ਪ੍ਰਬੰਧਕਾਂ ਦੇ ਕਾਰਜਾਂ ਦੀ ਸ਼ਾਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਖੇਡਾਂ ਵੱਲ ਧਿਆਨ ਕੇਂਦਰਿਤ ਰੱਖਣ | ਇਸ ਮੌਕੇ ਹਰਜੋਤ ਸਿੰਘ ਕਾਹਲੋਂ, ਸੰਦੀਪ ਕਾਹਲੋਂ, ਨਵ ਕਾਹਲੋਂ ਨਿਊਜ਼ੀਲੈਂਡ, ਬੂਟਾ ਸਿੰਘ ਮਾਹਲ, ਰਾਮ ਸਿੰਘ ਭਿਖਾਰੀਵਾਲ, ਗੁਰਪ੍ਰੀਤ ਸਿੰਘ ਭਿੰਡਰ, ਲਾਡੀ ਬਖਸ਼ੀਵਾਲ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ |