ਦੀਨਾਨਗਰ, 13 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਦਯਾਨੰਦ ਮੱਠ ਦੀਨਾਨਗਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਰਵਾਨੰਦ ਸਰਸਵਤੀ ਦਾ 126 ਵਾਂ ਜਨਮ ਦਿਵਸ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਵਿਚ ਮਨਾਇਆ ਗਿਆ | ਇਸ ਮੌਕੇ ਹੋਏ ਸਮਾਗਮ ਵਿਚ ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਉਪ ਪ੍ਰਧਾਨ ਵਿਨੈ ਆਰੀਯ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਜਦੋਂ ਕਿ ਸਾਬਕਾ ਲੋਕ ਸਭਾ ਮੈਂਬਰ ਸੀਰਕ ਰਾਜਸਥਾਨ ਸਵਾਮੀ ਸੁਮੇਧਾ ਨੰਦ, ਸਵਾਮੀ ਸੰਪੂਰਨਾ ਨੰਦ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਰੀਆ ਜਗਤ ਦੇ ਪ੍ਰਸਿੱਧ ਸੰਨਿਆਸੀ ਤੇ ਵਿਦਵਾਨ ਸ਼ਾਮਿਲ ਹੋਏ | ਸੰਮੇਲਨ ਦੌਰਾਨ ਭਜਨ ਉਪਦੇਸ਼ ਅਰੁਣ ਵੇਦਾਲੰਕਾਰ, ਸੋਨੂੰ ਮੰਗੋਤਰਾ ਤੇ ਸੰਦੀਪ ਆਰੀਯ ਨੇ ਆਪਣੇ ਭਜਨ ਪੇਸ਼ ਕੀਤੇ | ਆਰੀਆ ਮਹਾਂ ਸੰਮੇਲਨ ਨੂੰ ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਧਾ ਨੰਦ, ਸਵਾਮੀ ਸੰਪੂਰਨਾ ਨੰਦ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਸਮਾਗਮ ਵਿਚ ਸਵਾਮੀ ਸਰਵਾ ਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੱਤਰ ਦਿਨੇਸ਼ ਸ਼ਾਸਤਰੀ, ਡਾਇਰੈਕਟਰ ਭੁਪਿੰਦਰ ਸਿੰਘ, ਪਿ੍ੰਸੀਪਲ ਆਰ.ਕੇ. ਤੁਲੀ, ਡਾਇਰੈਕਟਰ ਭੁਪਿੰਦਰ ਸਿੰਘ, ਭਾਰਤ ਇੰਦੂ ਓਹਰੀ, ਧਰਮ ਇੰਦੂ ਗੁਪਤਾ, ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ, ਡਾ: ਬਲਵਿੰਦਰ ਸ਼ਾਸਤਰੀ, ਵੀ.ਪੀ. ਓਹਰੀ, ਵਰੁਣ ਬੇਰੀ, ਰਘੁਨਾਥ ਸ਼ਾਸਤਰੀ, ਡਾ: ਮੁਖਵਿੰਦਰ ਸਿੰਘ ਰੰਧਾਵਾ, ਜਤਿੰਦਰ ਸ਼ਾਸਤਰੀ, ਪਿ੍ੰਸੀਪਲ ਅਜਮੇਰ ਸਿੰਘ, ਜੋਗਿੰਦਰ ਪਾਲ ਗੁਪਤਾ, ਆਚਾਰੀਆ ਨਰਾਇਣ ਸਿੰਘ ਵੀ ਹਾਜ਼ਰ ਸਨ |