ਗੁਰਦਾਸਪੁਰ, 13 ਅਪ੍ਰੈਲ (ਅਸ਼ੋਕ ਸ਼ਰਮਾ)- ਪੇਂਡੂ ਚੌਕੀਦਾਰ ਯੂਨੀਅਨ ਗੁਰਦਾਸਪੁਰ ਵਲੋਂ ਹਰਿਆਣਾ ਪੈਟਰਨ 'ਤੇ ਪੰਜਾਬ ਦੇ ਚੌਕੀਦਾਰ ਨੰੂ ਮਾਨ ਭੱਤਾ ਤੇ ਹੋਰ ਸਹੂਲਤਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਰਤਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੰੂ ਮੰਗ ਪੱਤਰ ਦਿੱਤਾ | ਜੋਗਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਬੱਬੇਹਾਲੀ ਜ਼ਿਲ੍ਹਾ ਸਕੱਤਰ, ਸਰਦੂਲ ਸਿੰਘ ਜ਼ਿਲ੍ਹਾ ਸਲਾਹਕਾਰ, ਲਖਵਿੰਦਰ ਸਿੰਘ ਜ਼ਿਲ੍ਹਾ ਖਜ਼ਾਨਚੀ ਅਤੇ ਬੂਟਾ ਮਸੀਹ ਮੈਂਬਰ ਨੇ ਦੱਸਿਆ ਕਿ ਹਰਿਆਣਾ ਸਰਕਾਰ ਵਲੋਂ ਚੌਕੀਦਾਰ ਨੰੂ 8500 ਰੁਪਏ ਤਨਖ਼ਾਹ ਦੇਣ ਦੇ ਨਾਲ ਗਰਮੀਆਂ ਤੇ ਸਰਦੀਆਂ ਦੀਆਂ ਵਰਦੀਆਂ ਅਤੇ ਸਾਈਕਲ ਵੀ ਮੁਫਤ ਦੇ ਰਹੀ ਹੈ ਤੇ ਪੰਜਾਬ ਸਰਕਾਰ ਸਿਰਫ ਚੌਕੀਦਾਰ ਨੰੂ 1500 ਰੁਪਏ ਤਨਖ਼ਾਹ ਦੇਣ ਤੋਂ ਇਲਾਵਾ ਹੋਰ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਚੌਕੀਦਾਰਾਂ ਨੰੂ ਹਰਿਆਣਾ ਸਰਕਾਰ ਦੇ ਪੈਟਰਨ 'ਤੇ ਫੌਰੀ ਤੌਰ 'ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੀਤ ਪ੍ਰਧਾਨ ਪੰਜਾਬ ਰਤਨ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਬੱਬੇਹਾਲੀ, ਜ਼ਿਲ੍ਹਾ ਸਲਾਹਕਾਰ ਐਡ: ਸਰਦੂਲ ਸਿੰਘ, ਜ਼ਿਲ੍ਹਾ ਖਜ਼ਾਨਚੀ ਲਖਵਿੰਦਰ ਸਿੰਘ, ਮੈਂਬਰ ਬੂਟਾ ਮਸੀਹ ਅਤੇ ਮੈਂਬਰ ਪ੍ਰਦੀਪ ਢੀਂਡਸਾ ਹਾਜ਼ਰ ਸਨ |