ਇਕ ਵਿਅਕਤੀ ਦਾ ਫ਼ੋਨ ਤੇ ਪਰਸ ਲੁੱਟਿਆ, ਦੂਜੇ ਦਾ ਸਾਈਕਲ ਚੋਰੀ
ਅਜੀਤ ਡੈਸਕ
16-04-2026
ਧਿਆਨਪੁਰ, 15 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਰਣਧੀਰ ਸਿੰਘ ਨੇ ਦੱਸਿਆ ਕਿ ਉਹ ਜੰਗਲਾਤ ਮਹਿਕਮੇ ਵਿਚ ਗੁੱਜਰਪੁਰੇ ਤੋਂ ਆਪਣੀ ਡਿਊਟੀ ਕਰ ਕੇ ਪਿੰਡ ਉਦੋਵਾਲੀ ਪੁਲ ਤੋਂ ਨਹਿਰੇ-ਨਹਿਰ ਤਾਰੋਵਾਲੀ-ਪੱਡਿਆਂ ਨੂੰ ਜਾਂਦੀ ਸੜਕ ਰਾਹੀਂ ਲੰਘ ਰਿਹਾ ਸੀ ਕਿ ਜਦੋਂ ਉਹ ਉਦੋਵਾਲੀ ਪੁਲ ਤੋਂ ਥੋੜ੍ਹਾ ਜਿਹਾ ਅੱਗੇ ਗਿਆ ਤਾਂ 3 ਨੌਜਵਾਨ ਜੋ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ ਨੇ ਪਹਿਲਾਂ ਬੜੇ ਮਖੌਲ ਵਾਲੇ ਲਹਿਜੇ ਵਿਚ ਕਿਹਾ ਕਿ ਭਾਪਾ ਆ ਗਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਹਾਂ ਆ ਗਿਆ ਹਾਂ | ਬਾਪੂ ਰਣਧੀਰ ਸਿੰਘ ਨੇ ਕਿਹਾ ਕਿ ਉਹ ਥੋੜ੍ਹੀ ਅੱਗੇ ਗਿਆ ਤਾਂ ਲੁਟੇਰਿਆਂ ਨੇ ਮੇਰੇ ਅੱਗੇ ਮੋਟਰਸਾਈਕਲ ਖੜਾ ਕਰ ਕੇ ਮੇਰਾ ਮੋਬਾਇਲ ਫ਼ੋਨ ਤੇ ਪਰਸ ਖੋਹ ਲਿਆ ਤੇ ਉਥੋਂ ਫ਼ਰਾਰ ਹੋ ਗਏ | ਇਸੇ ਤਰ੍ਹਾਂ ਬਾਬਾ ਬਲਵੰਤ ਸਿੰਘ ਪੱਡੇ ਨੇ ਦੱਸਿਆ ਕਿ ਇਸ ਨਹਿਰ ਦੇ ਉੱਪਰ ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੰੁਮਣਾਂ ਵਾਲਿਆਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਸੀ ਤੇ ਅੰਮਿ੍ਤ ਵੇਲੇ ਉਹ ਨਿਤਨੇਮ ਕਰ ਰਿਹਾ ਸੀ ਤਾਂ ਅਚਾਨਕ ਕੋਈ ਵਿਅਕਤੀ ਮੂੰਹ ਬੰਨ੍ਹ ਕੇ ਆਇਆ ਤੇ ਉਸ ਦਾ ਨਵਾਂ ਸਾਈਕਲ ਚੋਰੀ ਕਰ ਕੇ ਲੈ ਗਿਆ, ਜਿਸ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਫੁਟੇਜ ਕੈਦ ਹੋ ਗਈ |