09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੇਂਟ ਸੋਲਜਰ ਸਕੂਲ ਬਟਾਲਾ 'ਚ ਵਿਸਾਖੀ ਤੇ ਅੰਬੇਡਕਰ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 17-04-2026
ਬਟਾਲਾ, 16 ਅਪ੍ਰੈਲ (ਹਰਦੇਵ ਸਿੰਘ ਸੰਧੂ)- ਸ਼ਹਿਰ ਬਟਾਲਾ ਦੀ ਸਿਰਮੌਰ ਵਿਦਿਅਕ ਸੰਸਥਾ ਸੇਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਤੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਟੈਗੋਰ ਹਾਊਸ ਟੀਮ ਮੈਂਬਰ ਪ੍ਰੀਤੀ ਤੇ ਸ਼ਿਖਾ ਵਲੋਂ ਉਪਰਾਲਾ ਕਰਦਿਆਂ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਤਿਆਰ ਕੀਤਾ ਗਿਆ ਜਿਸ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਗਾਏ ਸ਼ਬਦ ਕੀਰਤਨ ਦੁਆਰਾ ਕੀਤੀ ਗਈ | ਇਸ ਤੋਂ ਇਲਾਵਾ ਕਵੀਸ਼ਰੀ ਰਾਹੀਂ ਬੀਰ ਰਸੀ ਵਾਰਾਂ ਦਾ ਗਾਇਨ ਕੀਤਾ ਗਿਆ | ਉਪਰੰਤ ਸੱਭਿਆਚਾਰ ਨਾਲ ਸਬੰਧਤ ਪੰਜਾਬੀ ਗੀਤ, ਭੰਗੜਾ, ਗਿੱਧਾ, ਕਵਿਤਾਵਾਂ ਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਮੀਨੂੰ ਸ਼ਰਮਾ ਨੇ ਵਿਸਾਖੀ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਚੇਅਰਪਰਸਨ ਕਮਲਜੀਤ ਕੌਰ, ਮੈਨੇਜਰ ਸਤਨਾਮ ਸਿੰਘ ਪੱਦਮ, ਹਰਪ੍ਰੀਤ ਸਿੰਘ, ਕੰਵਲਪ੍ਰੀਤ ਕੌਰ, ਪਰਮਪ੍ਰੀਤ ਸਿੰਘ ਪੱਦਮ, ਹਰਜੀਤ ਸਿੰਘ, ਅਮਰਜੀਤ ਕੌਰ, ਸਤਪਾਲ ਚੰਡੋਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਖ਼ਾਲਸਾ ਕਾਲਜ ਧਾਰੀਵਾਲ ਦੇ ਵਿਦਿਆਰਥੀਆਂ ਦਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਬੇਅਦਬੀ ਸੋਧ ਬਿੱਲ ਪਾਸ ਕਰਨਾ ਸ਼ਲਾਘਾਯੋਗ : ਵਿਧਾਇਕ ਅਮਰਪਾਲ ਸਿੰਘ, ਸਰਪੰਚ ਤੇਜਿੰਦਰ ਸਿੰਘ
Ad Position 24