09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੇਬੇ ਨਾਨਕੀ ਖ਼ਾਲਸਾ ਕਾਲਜ ਧਾਰੀਵਾਲ ਦੇ ਵਿਦਿਆਰਥੀਆਂ ਦਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 17-04-2026
ਧਾਰੀਵਾਲ, 16 ਅਪ੍ਰੈਲ (ਸਵਰਨ ਸਿੰਘ)-ਬੇਬੇ ਨਾਨਕੀ ਖਾਲਸਾ ਕਾਲਜ ਧਾਰੀਵਾਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਹੋਈਆਂ ਪ੍ਰੀਖਿਆਵਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਉੱਚ ਅੰਕ ਪ੍ਰਾਪਤ ਕੀਤੇ ਹਨ | ਬੀ.ਸੀ.ਏ. ਪਹਿਲੇ ਸਮੈਸਟਰ ਵਿਚ ਪਰਿਨੀਤ ਸ਼ਰਮਾ ਨੇ 83 ਫ਼ੀਸਦੀ, ਅਨੂਰੂਪ ਕੌਰ ਨੇ 76 ਫ਼ੀਸਦੀ ਤੇ ਗੁਰਲੀਨ ਕੌਰ ਨੇ 74 ਫ਼ੀਸਦੀ, ਪੀ.ਜੀ.ਡੀ.ਸੀ.ਏ. ਪਹਿਲੇ ਸਮੈਸਟਰ ਵਿਚ ਅਮਨਪ੍ਰੀਤ ਕੌਰ ਨੇ 86 ਫ਼ੀਸਦੀ, ਪਲਕ ਨੇ 83 ਫ਼ੀਸਦੀ ਅਤੇ ਮੁਸਕਾਨ ਨੇ 82 ਫ਼ੀਸਦੀ, ਬੀ.ਐੱਸ.ਸੀ. ਫੈਸ਼ਨ ਡਿਜ਼ਾਈਨਿੰਗ ਪਹਿਲੇ ਸਮੈਸਟਰ ਵਿਚ ਰਿਤਿਕਾ ਨੇ 69 ਫ਼ੀਸਦੀ ਤੇ ਹਰਲੀਨ ਕੌਰ ਨੇ 65 ਫ਼ੀਸਦੀ, ਤੀਜੇ ਸਮੈਸਟਰ ਵਿਚ ਹਰਮੀਤ ਕੌਰ ਨੇ 75 ਫ਼ੀਸਦੀ ਤੇ ਪੁਨੀਤ ਕੌਰ ਨੇ 69 ਫ਼ੀਸਦੀ, 5ਵੇਂ ਸਮੈਸਟਰ ਵਿਚ ਲਵਲੀਨ ਕੌਰ ਨੇ 81 ਫ਼ੀਸਦੀ, ਤਾਨੀਆ, ਸਪਨਾ, ਕਾਜਲ, ਜਸਮੀਨ ਤੇ ਸਿਮਰਨ ਨੇ 80 ਫ਼ੀਸਦੀ ਤੇ ਜੋਬਨ ਨੇ 79 ਫ਼ੀਸਦੀ, ਬੀ.ਏ. ਪਹਿਲਾ ਸਮੈਸਟਰ ਵਿਚ ਸ਼ਰਨਜੀਤ ਕੌਰ ਨੇ 70 ਫ਼ੀਸਦੀ, ਤਮੰਨਾ ਸਿੱਧੂ ਨੇ 63 ਫ਼ੀਸਦੀ ਤੇ ਕਮਲਦੀਪ ਨੇ 62 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਨ੍ਹਾਂ ਚੰਗੇ ਨਤੀਜਿਆਂ ਲਈ ਕਾਲਜ ਪ੍ਰਬੰਧਕੀ ਕਮੇਟੀ ਨੇ ਵਿਦਿਆਰਥੀਆਂ ਤੇ ਸਟਾਫ਼ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਬਲਬੀਰ ਕੌਰ, ਕਮੇਟੀ ਮੈਂਬਰਾਂ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਸੱਭਿਆਚਾਰਕ ਸਮਾਗਮ ਕਰਵਾਇਆ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਬਟਾਲਾ 'ਚ ਵਿਸਾਖੀ ਤੇ ਅੰਬੇਡਕਰ ਜੈਅੰਤੀ ਮਨਾਈ
Ad Position 24