09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਖੇ ਸੱਭਿਆਚਾਰਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਦੀਨਾਨਗਰ, 16 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)- ਗੋਬਿੰਦ ਪਬਲਿਕ ਸਕੂਲ ਦੀਨਾਨਗਰ ਵਿਚ ਸਕੂਲ ਦੀ ਪਿ੍ੰਸੀਪਲ ਸੋਨਿਕਾ ਸ਼ਰਮਾ ਦੀ ਪ੍ਰਧਾਨਗੀ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਮੌਕੇ ਪੰਜਾਬੀ ਸੱਭਿਆਚਾਰ 'ਤੇ ਅਧਾਰਿਤ ਇਕ ਵਿਸਤਿ੍ਤ ਤੇ ਦਿਲਕਸ਼ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ, ਮੈਨੇਜਰ ਸੋਨੀ ਸੰਧੂ, ਸੈਕਟਰੀ ਸੰਦੀਪ ਸਿੰਘ ਸੰਧੂ ਤੇ ਪਿ੍ੰਸੀਪਲ ਸੋਨਿਕਾ ਸ਼ਰਮਾ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਪ੍ਰਦਰਸ਼ਨੀ ਵਿਚ ਬੱਚਿਆਂ ਨੇ ਆਪਣੀ ਸਿਰਜਣਾਤਮਿਕਤਾ ਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਨੂੰ ਜੀਵੰਤ ਰੂਪ ਵਿਚ ਪੇਸ਼ ਕੀਤਾ | ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਰੰਗ-ਬਿਰੰਗੇ ਪੋਸਟਰਾਂ ਅਤੇ ਹੱਥੀਂ ਬਣਾਈਆਂ ਵਸਤੂਆਂ ਰਾਹੀਂ ਪੇਂਡੂ ਜੀਵਨ ਤੇ ਫ਼ਸਲ ਦੀ ਕੱਟਾਈ ਦੇ ਉਤਸਵ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਇਆ | ਪ੍ਰਦਰਸ਼ਨੀ ਵਿਚ ਸਕੂਲ ਦੇ ਚਾਰੇ ਹਾਊਸਾਂ ਗਾਂਧੀ ਹਾਊਸ, ਨਾਇਡੂ ਹਾਊਸ, ਨਹਿਰੂ ਹਾਊਸ ਤੇ ਟੈਗੋਰ ਹਾਊਸ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਹਰੇਕ ਹਾਊਸ ਨੇ ਆਪਣੇ-ਆਪਣੇ ਸਟਾਲਾਂ ਰਾਹੀਂ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਬਹੁਤ ਹੀ ਸੁੰਦਰ ਤੇ ਰਚਨਾਤਮਿਕ ਢੰਗ ਨਾਲ ਸਜਾਇਆ ਹੋਇਆ ਸੀ | ਪ੍ਰਦਰਸ਼ਨੀ ਵਿਚ ਮਾਪਿਆਂ ਅਤੇ ਸਥਾਨਕ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਅੰਤ ਵਿਚ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਵਿਸਾਖੀ ਤਿਉਹਾਰ ਨਾਲ ਜੁੜੇ ਇਤਿਹਾਸ 'ਤੇ ਚਾਨਣਾ ਪਾਇਆ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਐੱਮ. ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ 'ਤੇ ਸ਼ਾਨਦਾਰ ਪੁਜ਼ੀਸ਼ਨਾਂ ਕੀਤੀਆਂ ਹਾਸਲ ਅਗਲੀ ਖ਼ਬਰ ਬੇਬੇ ਨਾਨਕੀ ਖ਼ਾਲਸਾ ਕਾਲਜ ਧਾਰੀਵਾਲ ਦੇ ਵਿਦਿਆਰਥੀਆਂ ਦਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24