ਦੀਨਾਨਗਰ, 16 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)- ਐਸ.ਐਸ.ਐਮ. ਕਾਲਜ ਦੀਨਾਨਗਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨਿਆ ਗਿਆ ਐਮ.ਏ. ਪੰਜਾਬੀ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਨੇ ਦੱਸਿਆ ਕਿ ਇਸ ਨਤੀਜੇ ਵਿਚ ਕਾਲਜ ਦੀ ਵਿਦਿਆਰਥਣ ਮਹਿਕ ਨੇ 8.00 ਦੇ ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਪੱਧਰ 'ਤੇ ਤੀਜਾ ਰੈਂਕ ਪ੍ਰਾਪਤ ਕੀਤਾ, ਸਨੇਹਾ ਦੇਵੀਅਤੇ ਆਰਤੀ ਨੇ 7.83 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਚੌਥਾ, ਗੁਰਮੀਤ ਕੌਰ ਨੇ 7.67 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਪੰਜਵਾਂ ਸਥਾਨ, ਤੰਨੁ ਅਤੇ ਮਨਪ੍ਰੀਤ ਗਿੱਲ ਨੇ 7.5 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਛੇਵਾਂ, ਨਿਮਰਤਾ ਨੇ 7.33 ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਸੱਤਵਾਂ, ਸਿੰਮੀ, ਪਿ੍ਅੰਕਾ ਸੈਣੀ ਅਤੇ ਸਵਿਤਾ ਨੇ 7.17 ਦੇ ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ, ਸੰਗੀਤਾ ਤੇ ਮੁਸਕਾਨ ਨੇ 7 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਨੌਵਾਂ ਸਥਾਨ ਹਾਸਲ ਕੀਤਾ | ਪਿ੍ੰਸੀਪਲ ਨੇ ਕਾਲਜ ਦੇ ਸ਼ਾਨਦਾਰ ਨਤੀਜੇ ਲਈ ਵਿਭਾਗ ਦੇ ਫੈਕਲਟੀ ਮੈਂਬਰਾਂ ਪ੍ਰੋ: ਸ਼ਿਵਾਨੀ ਠਾਕੁਰ, ਪ੍ਰੋ: ਵੰਦਨਾ, ਪ੍ਰੋ: ਰੇਣੂ ਸਲਾਰੀਆ, ਪ੍ਰੋ: ਮਨਜੀਤ ਕੁਮਾਰੀ, ਪ੍ਰੋ: ਪਿ੍ਆ, ਪ੍ਰੋ: ਰਿੰਪੀ, ਪ੍ਰੋ: ਖੀਨਾ, ਪ੍ਰੋ: ਮੀਨਾ ਕੁਮਾਰੀ, ਪ੍ਰੋ: ਰੁਪਾਲੀ ਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |