09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗੁਰਨਾਮ ਸਿੰਘ ਛੀਨਾ ਨੂੰ ਕੀਤਾ ਬਲਾਕ ਦਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 17-04-2026
ਘਰੋਟਾ, 16 ਅਪ੍ਰੈਲ (ਸੰਜੀਵ ਗੁਪਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਜਿੱਥੇ ਪੰਜਾਬ ਦੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਉੱਥੇ ਬਲਾਕ ਘਰੋਟਾ ਦੇ ਪਿੰਡ ਕੁੰਡੇ ਫ਼ਿਰੋਜ਼ਪੁਰ ਨਾਲ ਸਬੰਧਿਤ ਗੁਰਨਾਮ ਸਿੰਘ ਛੀਨਾ ਨੂੰ ਬਲਾਕ ਸਰਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਗੁਰਨਾਮ ਸਿੰਘ ਛੀਨਾ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ | ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਪਾਰਟੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ | ਪ੍ਰਧਾਨ ਛੀਨਾ ਨੇ ਭਰੋਸਾ ਦਵਾਇਆ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਪਾਰਟੀ ਵਲੋਂ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ | ਇਸ ਮੌਕੇ ਹਰੀਸ਼ ਠਾਕੁਰ, ਰਜੀਵ ਕੁਮਾਰ, ਵਰਿੰਦਰ ਕੁਮਾਰ, ਸਤੀਸ਼ ਠਾਕੁਰਪੁਰ, ਵਰਿੰਦਰ ਕੁਮਾਰ, ਗੋਲਡੀ ਠਾਕੁਰਪੁਰ, ਸਤਨਾਮ ਸਿੰਘ ਬਗਿਆਲ, ਮੁਖਵਿੰਦਰ ਸਿੰਘ, ਪਰਮਜੀਤ ਪੰਮੀ, ਦੇਸ ਰਾਜ, ਕਰਨੈਲ ਸਿੰਘ ਰਛਪਾਲਵਾਂ, ਪ੍ਰੇਮ ਕੁਮਾਰ, ਮੱਖਣ ਸਿੰਘ, ਬਲਵਿੰਦਰ ਸਿੰਘ ਅਤੇ ਸੁਲੱਖਣ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪਠਾਨਕੋਟ ਦੇ ਮਲਿਕਪੁਰ ਵਿਖੇ ਲੜਕੇ ਨੂੰ ਥਾਰ ਗੱਡੀ ਨਾਲ ਕੁਚਲਣ ਦਾ- ਅਗਲੀ ਖ਼ਬਰ ਅਪਰਬਾਰੀ ਤੇ ਕਸੂਰ ਬਰਾਂਚ ਨਹਿਰ 'ਚ ਪਾਣੀ ਨਾ ਆਉਣ ਕਰਕੇ ਪੁਲ ਤਿੱਬੜੀ ਦਾ ਮੇਲਾ ਹੋਇਆ ਖਤਮ
Ad Position 24