ਘਰੋਟਾ, 16 ਅਪ੍ਰੈਲ (ਸੰਜੀਵ ਗੁਪਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ ਜਿਸ ਵਿਚ ਸੁਤੰਤਰਤਾ ਸੰਗਰਾਮੀ ਸ੍ਰੀ ਹੰਸ ਰਾਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਜ਼ਿਲ੍ਹਾ ਪਠਾਨਕੋਟ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਅੱਠਵੀਂ ਜਮਾਤ ਦੇ 29 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ | ਇਨ੍ਹਾਂ 29 ਵਿਦਿਆਰਥੀਆਂ ਵਿਚੋਂ ਦਿਖਸ਼ਾ ਪੁੱਤਰੀ ਬਲਰਾਮ ਨੇ ਪਹਿਲੀ ਬਾਜ਼ੀ ਮਾਰ ਕੇ 92 ਪ੍ਰਤੀਸ਼ਤ ਅੰਕ, ਮੰਨਤ ਮਹਿਰਾ, ਰਾਕੇਸ਼ ਕੁਮਾਰ ਨੇ ਦੂਸਰੇ ਨੰਬਰ 'ਤੇ 91.83 ਪ੍ਰਤੀਸ਼ਤ ਅੰਕ, ਆਰਤੀ ਮਿਨਹਾਸ ਪੁੱਤਰੀ ਕੇਵਲ ਸਿੰਘ ਤੀਸਰੇ ਨੰਬਰ 'ਤੇ 91.66 ਪ੍ਰਤੀਸ਼ਤ ਅੰਕ ਅਤੇ ਕਾਜਲ ਪੁੱਤਰੀ ਰਛਪਾਲ ਚੌਥੇ ਨੰਬਰ 'ਤੇ 91.06 ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਸਕੂਲ ਪਿ੍ੰਸੀਪਲ ਪੰਕਜ ਮਹਾਜਨ ਤੇ ਸਮੂਹ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਵਧੀਆ ਨਤੀਜੇ ਨੂੰ ਦੇਖਦੇ ਹੋਏ ਹੋਰਾਂ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਬਣਾਉਣ ਲਈ ਸਕੂਲ 'ਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਗਿਆ |