06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਵਿਦਾਇਗੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੰਧੂ)-ਅੱਜ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਚ ਬੀ.ਏ., ਬੀ.ਐਸ.ਸੀ. ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਅਤੇ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ 6ਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਲਈ 'ਸ਼ੁੱਭਕਾਮਨਾਵਾਂ ਤੇ ਸੰਭਾਵਨਾਵਾਂ' ਵਿਦਾਇਗੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੀਲਮ ਸ਼ਮੀ, ਮਨਜੀਤ ਭੰਡਾਰੀ, ਇੰਦੂ ਭੰਡਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਵਿਦਿਆਰਥਣਾਂ ਨੇ ਰੰਗੀਨ ਪਹਿਰਾਵੇ ਪਹਿਨ ਕੇ ਉਨ੍ਹਾਂ ਨੇ ਰੈਂਪ 'ਤੇ ਵਾਕ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਹੀ ਜਿਊਰੀ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਹੁਨਰ ਬਾਰੇ ਸਵਾਲ ਪੁੱਛੇ | ਸੁੰਦਰਤਾ ਦੇ ਨਾਲ-ਨਾਲ, ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਖ਼ਿਤਾਬ ਲਈ ਚੁਣਿਆ ਗਿਆ ਜਿਸ ਵਿਚ ਅਨੰਨਿਆ ਨੂੰ ਮਿਸ ਰਮਾ ਚੋਪੜਾ ਦਾ ਖ਼ਿਤਾਬ ਦਿੱਤਾ ਗਿਆ | ਇਸ ਤੋਂ ਇਲਾਵਾ ਰਚਨਾ ਮਿਸ ਚਾਰਮਿੰਗ, ਰੀਆ ਨੂੰ ਮਿਸ ਟੈਲੇਂਟਿਡ, ਪੂਨਮ ਨੂੰ ਮਿਸ ਐਪੇਰਲ, ਖ਼ੁਸ਼ੀ ਨੂੰ ਮਿਸ ਪਾਪੂਲਰ, ਮਾਨਿਆ ਨੂੰ ਮਿਸ ਮਿਲੀਅਨ ਡਾਲਰ ਸਮਾਈਲ, ਰਾਸ਼ੀ ਨੂੰ ਮਿਸ ਆਲ ਰਾਊਾਡਰ, ਈਸ਼ਵਰੀ ਨੂੰ ਮਿਸ ਬਿ੍ਲਿਐਂਟ, ਕੋਮਲ ਨੂੰ ਮਿਸ ਬਲੂਰਿੰਗ ਆਈਜ਼, ਚਾਹਤ ਨੂੰ ਮਿਸ ਬਿਊਟੀਫੁੱਲ ਗੇਟ, ਕਸ਼ਿਸ਼ ਨੂੰ ਮਿਸ ਰਵੀਸ਼ਿੰਗ ਹੇਅਰ, ਸਿਮਰਨ ਨੂੰ ਮਿਸ ਕਾਨਫਿਡੈਂਟ ਦਾ ਖ਼ਿਤਾਬ ਦਿੱਤਾ ਗਿਆ | ਉਨ੍ਹਾਂ ਨੂੰ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਵਲੋਂ ਸਕਾਰਫ਼ ਤੇ ਕਰਾਉਨ ਪਾ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਵਲੋਂ ਸੱਭਿਆਚਾਰਕ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਪ੍ਰੋਗਰਾਮ ਦੀ ਮੇਜ਼ਬਾਨੀ ਪ੍ਰੋ: ਗੁਰਮੀਤ ਕੌਰ ਅਤੇ ਪ੍ਰੋ: ਰੀਤੀ ਮਹਾਜਨ ਨੇ ਕੀਤੀ | ਇਸ ਮੌਕੇ ਪ੍ਰੋ: ਰਿੰਕੀ ਬਾਲਾ, ਪ੍ਰੋ: ਪਿ੍ਅੰਕਾ ਚੁੱਘ, ਪ੍ਰੋ: ਮਨੋਜ ਗੁਪਤਾ, ਪ੍ਰੋ: ਸੋਨਾਲੀ ਮਹਾਜਨ, ਪ੍ਰੋ: ਸਰਵਨੀਤ ਕੌਰ, ਪ੍ਰੋ: ਹੇਮਾ, ਪ੍ਰੋ: ਈਸ਼ਾ, ਪ੍ਰੋ: ਰਸ਼ਮੀ, ਪ੍ਰੋ: ਸੁਨੰਦਾ, ਪ੍ਰੋ: ਰਜਨੀ, ਪ੍ਰੋ: ਨੀਰੂ, ਪ੍ਰੋ: ਅਨਾਮਿਕਾ, ਪ੍ਰੋ: ਹਰਪ੍ਰੀਤ, ਪ੍ਰੋ: ਰਾਧਿਕਾ, ਪ੍ਰੋ: ਭਵਾਨੀ, ਪ੍ਰੋ: ਮੇਘਨਾ, ਪ੍ਰੋ: ਖ਼ੁਸ਼ੀ, ਪ੍ਰੋ: ਪਿ੍ਆ, ਪ੍ਰੋ: ਮੀਨੂ, ਪ੍ਰੋ: ਸੰਜਨਾ, ਪ੍ਰੋ: ਮਨੀਸ਼ਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀਵਨ ਜੋਤੀ ਪਬਲਿਕ ਸਕੂਲ 'ਚ 10ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24