ਭੈਣੀ ਮੀਆਂ ਖਾਂ, 16 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿਚ ਬੇਟ ਖੇਤਰ ਦੀ ਨਾਮਵਰ ਸੰਸਥਾ ਜੀਵਨ ਜੋਤੀ ਪਬਲਿਕ ਸਕੂਲ ਭੈਣੀ ਮੀਆਂ ਖਾਂ ਦਾ 100 ਫ਼ੀਸਦੀ ਨਤੀਜਾ ਰਿਹਾ | ਇਸ ਸਬੰਧੀ ਸਕੂਲ ਉਪ ਚੇਅਰਮੈਨ ਜਤਿੰਦਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਸੰਦੀਪ ਕੌਰ 94 ਫ਼ੀਸਦੀ, ਸੰਦੀਪ ਕੌਰ 93 ਫ਼ੀਸਦੀ, ਰਾਧਿਕਾ ਨੇ 91 ਫ਼ੀਸਦੀ ਅੰਕਾਂ ਨਾਲ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੁਖਮਨ ਸਿੰਘ 87 ਫ਼ੀਸਦੀ ਅਤੇ ਨਵਨੀਤ ਕੌਰ ਨੇ 87 ਫ਼ੀਸਦੀ ਅੰਕਾਂ ਨਾਲ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਨੁਜ ਛਾਬੜਾ, ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਤੇ ਚੇਅਰਮੈਨ ਸ: ਸਾਗਰ ਸਿੰਘ ਸੈਣੀ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ 10ਵੀਂ ਜਮਾਤ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਤੇ ਸਮੂਹ ਸਟਾਫ਼ ਹਾਜ਼ਰ ਸਨ |