ਧਾਰੀਵਾਲ, 16 ਅਪ੍ਰੈਲ (ਸਵਰਨ ਸਿੰਘ)-ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ (ਧਾਰੀਵਾਲ) ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਵਿਦਿਆਰਥਣ ਸੰਚਿਤਾ ਨੇ 97 ਫੀਸਦੀ ਅੰਕਾਂ ਨਾਲ ਪਹਿਲਾ, ਨੂਰਾਨ ਸਿੰਘ ਛੀਨਾ ਨੇ 92 ਫੀਸਦੀ ਅੰਕਾਂ ਨਾਲ ਦੂਜਾ, ਸੱਚਦੀਪ ਕੌਰ ਨੇ 90.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਵਿਚ ਜੈਪ੍ਰੀਤ ਸਿੰਘ ਨੇ 89 ਫੀਸਦੀ, ਚੇਤਨ ਨੇ 87 ਫੀਸਦੀ ਅੰਕ, ਜੋਇਲ ਕਲਿਆਣ ਨੇ 85 ਫੀਸਦੀ ਅੰਕ, ਸਿਮਰਨਜੀਤ ਕੌਰ ਨੇ 83.4 ਫੀਸਦੀ, ਸੰਜੀਵ ਮਸੀਹ ਨੇ 82.4 ਫੀਸਦੀ ਅੰਕ, ਗਗਨਦੀਪ ਕੌਰ ਨੇ 82.4 ਫੀਸਦੀ ਅੰਕ, ਹਰਪ੍ਰੀਤ ਕੌਰ ਨੇ 82 ਫੀਸਦੀ ਅੰਕ ਪ੍ਰਾਪਤ ਕਰ ਕੇ ਸਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਦਾ ਮਾਣ ਵਧਾਇਆ | ਸਕੂਲ ਦੇ ਪ੍ਰਬੰਧਕ ਡਾ: ਐਸ.ਐਸ. ਛੀਨਾ ਤੇ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਪ੍ਰਗਟ ਕੀਤੀ |