ਪਠਾਨਕੋਟ, 16 ਅਪ੍ਰੈਲ (ਸੰਧੂ)- ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਦਪਿੰਦਰ ਅਰੋੜਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਪ੍ਰਦੇਸ਼ ਸਕੱਤਰ ਐਲ.ਆਰ. ਸੋਢੀ ਤੇ ਸਰਪ੍ਰਸਤ ਚਾਚਾ ਵੇਦ ਪ੍ਰਕਾਸ਼ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਟਰਾਂਸਪੋਰਟ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਕਿ੍ਸ਼ਨ ਪਾਲ ਪਾਲੀ, ਜਨਰਲ ਸਕੱਤਰ ਮਸਤ ਰਾਮ, ਖ਼ਜ਼ਾਨਚੀ ਪੰਕਜ ਵਰਮਾ ਤੇ ਲੋਕ ਸੰਪਰਕ ਅਧਿਕਾਰੀ ਬਲਵਿੰਦਰ ਕੁਮਾਰ ਸਮੇਤ ਰਵਿੰਦਰ ਸਿੰਘ ਬੰਟੀ, ਵਿਕਰਾਂਤ ਅਤੇ ਦਵਿੰਦਰ ਸਿੰਘ ਮਿੰਟੂ ਨੂੰ ਫੁੱਲ ਮਾਲਾਵਾਂ ਅਤੇ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਕਾਈ ਨੂੰ ਵਪਾਰ ਮੰਡਲ ਵਿਚ ਸ਼ਾਮਿਲ ਕਰਨ ਤੋਂ ਬਾਅਦ ਪ੍ਰਧਾਨ ਦਪਿੰਦਰ ਅਰੋੜਾ ਨੇ ਕਿਹਾ ਕਿ ਟਰਾਂਸਪੋਰਟ ਯੂਨੀਅਨ ਦੀ ਨਵੀਂ ਇਕਾਈ ਬਣਨ ਨਾਲ ਵਪਾਰੀਆਂ ਤੇ ਟਰਾਂਸਪੋਰਟਰਾਂ ਵਿਚਕਾਰ ਹੋਰ ਵਧੀਆ ਤਾਲਮੇਲ ਬਣੇਗਾ | ਇਸ ਦੌਰਾਨ ਪ੍ਰਦੇਸ਼ ਸਕੱਤਰ ਐਲ.ਆਰ. ਸੋਢੀ ਨੇ ਕਿਹਾ ਕਿ ਯੂਨੀਅਨ ਦਾ ਗਠਨ ਸਮੇਂ ਦੀ ਲੋੜ ਸੀ | ਟਰਾਂਸਪੋਰਟ ਸੈਕਟਰ ਮਜ਼ਬੂਤ ਹੋਣ ਨਾਲ ਪੂਰੇ ਵਪਾਰਿਕ ਢਾਂਚੇ ਨੂੰ ਲਾਭ ਮਿਲੇਗਾ | ਇਸ ਮੌਕੇ ਰਾਜੀਵ ਮਹਾਜਨ, ਅਸ਼ਵਨੀ ਅਗਰਵਾਲ, ਰਜਨੀਸ਼ ਮਹਾਜਨ, ਕਰਨ ਕੁੰਦਰਾ, ਸੁਰਿੰਦਰ ਮਹਾਜਨ ਤੇ ਰਾਮਪਾਲ ਭੰਡਾਰੀ ਸਮੇਤ ਹੋਰ ਸਦੱਸ ਵੀ ਹਾਜ਼ਰ ਸਨ |