ਗੁਰਦਾਸਪੁਰ, 17 ਅਪ੍ਰੈਲ (ਅ.ਬ) - ਮਾਤਾ ਗੁਜਰੀ ਮੈਮੋਰੀਅਲ ਹਾਈ ਸਕੂਲ, ਬਲਵੰਡਾ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਰੀਆ ਠਾਕੁਰ ਨੇ 90.2 ਫ਼ੀਸਦੀ ਅੰਕ ਲੈ ਕੇ ਪਹਿਲਾ, ਕੋਮਲਪ੍ਰੀਤ ਕੌਰ ਨੇ 80 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ, ਕਿ੍ਸਟੀ ਨੇ 76.2 ਫ਼ੀਸਦੀ ਅੰਕ ਲੈ ਕੇ ਤੀਸਰਾ , ਡਿੰਪਲ ਨੇ 70 ਫ਼ੀਸਦੀ ਅੰਕ ਲੈ ਕੇ ਚੌਥਾ ਤੇ ਹਰਮਨਪ੍ਰੀਤ ਸਿੰਘ ਨੇ 69.1 ਫ਼ੀਸਦੀ ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ | ਸਕੂਲ ਪਿ੍ੰਸੀਪਲ ਸਮਾਂ ਸ਼ਰਮਾ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਵੀਂਆਂ ਕਾਮਯਾਬੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ |