ਧਾਰੀਵਾਲ, 17 ਅਪ੍ਰੈਲ (ਸਵਰਨ ਸਿੰਘ)-ਇਥੋਂ ਨਜ਼ਦੀਕ ਗੱਦੀ ਬਾਬਾ ਕਮਲ ਦਾਸ ਲੇਹਲ ਵਿਖੇ ਸਿੱਖ ਵੈਲਫ਼ੇਅਰ ਫਾਊਾਡੇਸ਼ਨ ਧਾਰੀਵਾਲ ਤੇ ਅੰਮਿ੍ਤ ਬਲੱਡ ਬੈਂਕ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਨੋਵਾਮੈਡੀਸਿਟੀ ਹਸਪਤਾਲ ਦੇ ਡਾਕਟਰਾਂ ਨੇ ਸਹਿਯੋਗ ਦਿੱਤਾ | ਇਸ ਸਮੇਂ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ 80 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ ਗਈਆਂ | ਕੈਂਪ ਵਿਚ ਸ਼ਹੀਦ ਭਗਤ ਸਿੰਘ ਕਲੱਬ ਲੇਹਲ ਦੇ ਪ੍ਰਧਾਨ ਗਗਨ ਲੇਹਲ, ਜਸਬੀਰ ਸਿੰਘ ਚਾਹਲ ਤੇ ਹੋਰਨਾਂ ਵਲੋਂ ਖੂਨਦਾਨ ਕੀਤਾ ਗਿਆ | ਇਸ ਮੌਕੇ ਪੰਕਜਦੀਪ ਸਿੰਘ, ਰਾਮ ਸਿੰਘ, ਮਲਕੀਤ ਸਿੰਘ, ਬਾਬਾ ਮਿੰਟਾ, ਡਾਕਟਰ ਸ਼ਾਂਤ, ਡਾ. ਜਤਿੰਦਰ ਅਤੇ ਨਵਨੀਤ ਸਿੰਘ ਭੁੰਬਲ਼ੀ ਹਾਜ਼ਰ ਸਨ |